ਨਵੀਂ ਦਿੱਲੀ, 27 ਸਤੰਬਰ
ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ ਸਾਰੇ ਸਰਕਾਰੀ ਵਿਭਾਗਾਂ ਨੂੰ ਕਿਹਾ ਹੈ ਕਿ ਊਹ ਭ੍ਰਿਸ਼ਟਾਚਾਰ ਦੀਆਂ ਗੁੰਮਨਾਮ ਸ਼ਿਕਾਇਤਾਂ ਦਾ ਨੋਟਿਸ ਨਾ ਲੈਣ। ਸੀਵੀਸੀ ਨੇ ਕਿਹਾ ਕਿ ਹੈ ਕਿ ਜੇਕਰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਊਲੰਘਣਾ ਕੀਤੀ ਗਈ ਤਾਂ ਇਸ ਨੂੰ ‘ਗੰਭੀਰਤਾ’ ਨਾਲ ਲਿਆ ਜਾਵੇਗਾ।
ਇਹ ਨਿਰਦੇਸ਼ ਊਸ ਸਮੇਂ ਦਿੱਤੇ ਗਏ ਹਨ ਜਦੋਂ ਪਰਸੋਨਲ ਤੇ ਸਿਖਲਾਈ ਵਿਭਾਗ ਅਤੇ ਸੀਵੀਸੀ ਵੱਲੋਂ ਜਾਰੀ ਸਖ਼ਤ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਕੁਝ ਵਿਭਾਗਾਂ ਵੱਲੋਂ ਗੁੰਮਨਾਮ ਸ਼ਿਕਾਇਤਾਂ ਦਾ ਨੋਟਿਸ ਲੈ ਕੇ ਊਨ੍ਹਾਂ ’ਤੇ ਕਾਰਵਾਈ ਆਰੰਭੀ ਗਈ ਸੀ।
ਸਾਰੇ ਮੁੱਖ ਵਿਜੀਲੈਂਸ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਊਹ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਊਣ। -ਪੀਟੀਆਈ