ਨਵੀਂ ਦਿੱਲੀ, 21 ਅਗਸਤ
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇਜਸਵੀ ਯਾਦਵ ਨੇ ਅੱਜ ਕਿਹਾ ਕਿ ਜੇਕਰ ਵਿਰੋਧੀ ਧਿਰਾਂ 2024 ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰੀ ਦੇ ਮਾਮਲੇ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਮ ’ਤੇ ਸਹਿਮਤੀ ਦੇ ਦਿੰਦੀਆਂ ਹਨ ਤਾਂ ਉਹ ਇੱਕ ‘ਮਜ਼ਬੂਤ ਉਮੀਦਵਾਰ’ ਵਜੋਂ ਉਭਰ ਸਕਦੇ ਹਨ। ਹਾਲ ਹੀ ਵਿੱਚ ਭਾਜਪਾ ਨੂੰ ਛੱਡ ਕੇ ਦੂਜੀ ਵਾਰ ਆਰਜੇਡੀ ਦੀ ਅਗਵਾਈ ਵਾਲੇ ਮਹਾਗੱਠਬੰਧਨ ਨਾਲ ਆਉਣ ਵਾਲੇ ਨਿਤੀਸ਼ ਕੁਮਾਰ ਬਾਰੇ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਅਪਾਰ ਸਮਰਥਨ ਹਾਸਲ ਹੈ। -ਪੀਟੀਆਈ