ਪਟਨਾ, 20 ਫਰਵਰੀ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਨੀਤੀ ਅਯੋਗ ਦੀ ਮੀਟਿੰਗ ’ਚ ਬੋਲਦਿਆਂ ਬਿਜਲੀ ਯੂਨਿਟਾਂ ਦੀ ਕੀਮਤਾਂ ਬਾਰੇ ‘ਇੱਕ ਦੇਸ਼-ਇੱਕ ਦਰ’ ਨੀਤੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬਿਹਾਰ ਵਰਗੇ ਉਨ੍ਹਾਂ ਸੂਬਿਆਂ, ਜਿੱਥੇ ਹੋਰ ਸੂਬਿਆਂ ਦੇ ਮੁਕਾਬਲੇ ਬਿਜਲੀ ਦਰਾਂ ਬਹੁਤ ਜ਼ਿਆਦਾ ਹਨ, ਨੂੰ ਲਾਭ ਮਿਲੇਗਾ। -ਪੀਟੀਆਈ