ਨੀਟ: ਅਤਿਵਾਦ ਪ੍ਰਭਾਵਿਤ ਪੁਲਵਾਮਾ ਦਾ ਬਾਸਿਤ ਜੰਮੂ ਕਸ਼ਮੀਰ ’ਚ ਅੱਵਲ

ਨੀਟ: ਅਤਿਵਾਦ ਪ੍ਰਭਾਵਿਤ ਪੁਲਵਾਮਾ ਦਾ ਬਾਸਿਤ ਜੰਮੂ ਕਸ਼ਮੀਰ ’ਚ ਅੱਵਲ

ਸ੍ਰੀਨਗਰ: ਦੱਖਣੀ ਕਸ਼ਮੀਰ ਦੇ ਦਹਿਸ਼ਤਗਰਦੀ ਤੋਂ ਕਾਫ਼ੀ ਪ੍ਰਭਾਵਿਤ ਜ਼ਿਲ੍ਹੇ ਪੁਲਵਾਮਾ ਦੇ ਬਸਿਤ ਬਿਲਾਲ ਖ਼ਾਨ (18) ਨੇ ਜੰਮੂ ਕਸ਼ਮੀਰ ’ਚ ‘ਨੀਟ’ ਦੀ ਪ੍ਰੀਖਿਆ ਵਿਚ ਟੌਪ ਕੀਤਾ ਹੈ। ਸੂਬੇ ਵਿਚ ਪਹਿਲਾ ਰੈਂਕ ਲੈਣ ਵਾਲੇ ਬਸਿਤ ਦੇ 720 ਵਿਚੋਂ 695 ਅੰਕ ਹਨ। ਉਹ ਜ਼ਿਲ੍ਹੇ ਦੇ ਰਤਨੀਪੁਰਾ ਪਿੰਡ ਦਾ ਰਹਿਣ ਵਾਲਾ ਹੈ। ਖ਼ਾਨ ਨੇ ਕਿਹਾ ਕਿ ਉਸ ਨੇ ਸਖ਼ਤ ਮਿਹਨਤ ਕੀਤੀ, ਹਾਲਾਂਕਿ ਇੰਟਰਨੈੱਟ ਬੰਦ ਹੁੰਦੇ ਰਹਿਣ ਤੇ ਸੁਸਤ ਨੈੱਟਵਰਕ ਕਾਰਨ ਉਸ ਨੂੰ ਮੁਸ਼ਕਲ ਵੀ ਆਈ। -ਪੀਟੀਆਈ  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All