ਮੁੰਬਈ: ਐੱਨਆਈਏ ਨੇ ਭਗੌੜੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਸਾਥੀਆਂ ਖ਼ਿਲਾਫ਼ ਅੱਜ ਮੁੰਬਈ ਤੇ ਇਸ ਦੇ ਨਾਲ ਲੱਗਦੇ ਠਾਣੇ ਜ਼ਿਲ੍ਹੇ ਵਿੱਚ 20 ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ ਤੇ ਗੈਂਗਸਟਰ ਛੋਟਾ ਸ਼ਕੀਲ ਦੇ ਸਾਥੀ ਸਲੀਮ ਕੁਰੈਸ਼ੀ ਉਰਫ਼ ਸਲੀਮ ਫਰੂਟ ਤੇ ਮੁੰਬਈ ਦੀ ਹਾਜੀ ਅਲੀ ਦਰਗਾਹ ਦੇ ਇੱਕ ਟਰੱਸਟੀ ਨੂੰ ਹਿਰਾਸਤ ਵਿੱਚ ਲਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਐੱਨਆਈਏ ਨੇ ਬੋਰੀਵਾਲੀ ਖੇਤਰ ਵਿੱਚ ਬਿਲਡਰ ਅਜੈ ਗੋਸਾਲੀਆ ਦੇ ਘਰ ਦੀ ਵੀ ਤਲਾਸ਼ੀ ਲਈ। ਸਲੀਮ ਕੁਰੈਸ਼ੀ ਨੂੰ ਦੱਖਣੀ ਮੁੰਬਈ ਦੇ ਭੇਂਡੀ ਬਾਜ਼ਾਰ ਖੇਤਰ ’ਚ ਉਸ ਦੇ ਘਰੋਂ ਚੁੱਕਿਆ ਗਿਆ। ਹਾਜੀ ਅਲੀ ਦਰਗਾਹ ਤੇ ਮਾਹਿਮ ਦਰਗਾਹ ਦੇ ਟਰੱਸਟੀ ਸੋਹੇਲ ਖੰਡਵਾਨੀ ਨੂੰ ਉਸ ਦੇ ਮਾਹਿਮਾ ਖੇਤਰ ਸਥਿਤ ਘਰੋਂ ’ਚੋਂ ਹਿਰਾਸਤ ’ਚ ਲਿਆ ਗਿਆ। -ਪੀਟੀਆਈ