ਸ੍ਰੀਨਗਰ: ਐੱਨਆਈਏ ਨੇ ਅੱਜ ਕਸ਼ਮੀਰ ਵਾਦੀ ਦੀਆਂ ਚਾਰ ਥਾਵਾਂ ਉਤੇ ਛਾਪੇ ਮਾਰੇ ਹਨ। ਇਹ ਮਾਮਲਾ ਅਤਿਵਾਦ ਦੀ ਸਾਜ਼ਿਸ਼ ਘੜਨ ਨਾਲ ਸਬੰਧਤ ਹੈ। ਇਸ ਕੇਸ ਵਿਚ ਟੀਆਰਐਫ ਦੇ ਦੋ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟੀਆਰਐਫ, ਪਾਕਿਸਤਾਨ ਅਧਾਰਿਤ ਲਸ਼ਕਰ-ਏ-ਤਇਬਾ ਦਾ ਫਰੰਟ ਹੈ। ਏਜੰਸੀ ਨੇ ਦੱਸਿਆ ਕਿ ਬਾਰਾਮੂਲਾ, ਕੁਪਵਾੜਾ, ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹਿਆਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਏਜੰਸੀ ਨੇ ਕਈ ਮੋਬਾਈਲ ਫੋਨ, ਲੈਪਟੌਪ, ਸਿਮ ਕਾਰਡ ਤੇ ਹੋਰ ਸਾਮਾਨ ਜ਼ਬਤ ਕੀਤਾ ਹੈ। -ਪੀਟੀਆਈ