ਮੁੰਬਈ, 9 ਮਈ
ਕੌਮੀ ਜਾਂਚ ਏਜੰਸੀ ਨੇ ਅੱਜ ਭਗੌੜੇ ਦਾਊਦ ਇਬਰਾਹਿਮ ਦੇ ਸਾਥੀਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਇਹ ਛਾਪੇ ਨਾਜਾਇਜ਼ ਵਸੂਲੀਆਂ ਦੇ ਮਾਮਲੇ ਵਿਚ ਮਾਰੇ ਗਏ ਹਨ। ਐਨਆਈਏ ਵਲੋਂ ਪੁਲੀਸ ਦੇ ਸਹਿਯੋਗ ਨਾਲ 20 ਥਾਵਾਂ ’ਤੇ ਛਾਪੇ ਮਾਰੇ ਗਏ। ਜਾਂਚ ਏਜੰਸੀ ਨੇ ਛੋਟਾ ਸ਼ਕੀਲ,ਜਾਵੇਦ ਚਿਕਨਾ, ਟਾਈਗਰ ਮੈਨਨ, ਇਕਬਾਲ ਮਿਰਚੀ, ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਜਾਣਕਾਰਾਂ ਤੇ ਰਿਸ਼ਤੇਦਾਰਾਂ ਦੇ ਘਰ ਛਾਪੇ ਮਾਰੇ। ਇਹ ਜਾਣਕਾਰੀ ਮਿਲੀ ਹੈ ਕਿ ਬੋਰੀਵਲੀ, ਸਾਂਤਾ ਕਰੂਜ਼, ਬਾਂਦਰਾ, ਭਿੰਡੀ ਬਾਜ਼ਾਰ, ਗੋਰੇਗਾਉਂ,ਕੋਹਲਾਪੁਰ ਆਦਿ ਥਾਵਾਂ ਦੀ ਤਲਾਸ਼ੀ ਲਈ ਗਈ।