ਨਵੀਂ ਦਿੱਲੀ: ਪਾਬੰਦੀਸ਼ੁਦਾ ਜਥੇਬੰਦੀ ਸੀਪੀਆਈ (ਮਾਓਵਾਦੀ) ਦੀਆਂ ਗਤੀਵਿਧੀਆਂ ਸਬੰਧੀ ਅੱਜ ਕੌਮੀ ਜਾਂਚ ਏਜੰਸੀ ਵੱਲੋਂ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਵਿੱਚ 31 ਥਾਵਾਂ ’ਤੇ ਛਾਪੇ ਮਾਰੇ ਗਏ। ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਆਂਧਰਾ ਪ੍ਰਦੇਸ਼ ਵਿੱਚ ਲੁਕਵੀਆਂ ਜਥੇਬੰਦੀਆਂ ਦੀ ਆੜ ਹੇਠ ਸੀਪੀਆਈ (ਮਾਓਵਾਦੀ) ਦੀਆਂ ਗਤੀਵਿਧੀਆਂ ਵਧਣ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਵਿੱਚ ਹੁਣ ਤੱਕ ਛੇ ਜਣੇ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਛਾਪਿਆਂ ਦੌਰਾਨ 40 ਮੋਬਾਈਲ ਫੋਨ, 44 ਸਿਮ ਕਾਰਡ, 70 ਹਾਰਡ ਡਿਸਕਾਂ ਅਤੇ ਮਾਈਕਰੋ ਕਾਰਡ, 184 ਸੀਡੀਜ਼ ਤੇ ਡੀਵੀਡੀਜ਼, 12 ਪੈਨ ਡਰਾਈਵ, ਟੈਬ, ਆਡੀਓ ਰਿਕਾਰਡਰ ਆਦਿ ਬਰਾਮਦ ਕੀਤੇ ਗਏ। -ਪੀਟੀਆਈ