ਨਵੀਂ ਦਿੱਲੀ, 13 ਦਸੰਬਰ
ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਅੱਜ ਦਿੱਲੀ-ਦੇਹਰਾਦੂਨ ਆਰਥਿਕ ਲਾਂਘਾ ਐਕਸਪ੍ਰੈੱਸਵੇਅ ਨੂੰ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਹੀ ਅਥਾਰਿਟੀ ਨੇ 12 ਮੈਂਬਰਾਂ ਦੀ ਇਕ ਕਮੇਟੀ ਬਣਾਈ ਹੈ ਜੋ ਇਹ ਯਕੀਨੀ ਬਣਾਏਗੀ ਕਿ ਗੈਰ-ਵਿਗਿਆਨਕ ਢੰਗ ਨਾਲ ਮਲਬਾ ਰੱਖਣ ਨਾਲ ਵਾਤਾਵਰਨ ਨੂੰ ਨੁਕਸਾਨ ਨਾ ਹੋਵੇ ਜਾਂ ਗਣੇਸ਼ਪੁਰ-ਦੇਹਰਾਦੂਨ ਸੜਕ (ਐੱਨਐੱਚ-72ਏ) ’ਤੇ ਜੰਗਲੀ ਜੀਵ ਗਲਿਆਰੇ ਵਿਚ ਅੜਿੱਕਾ ਨਾ ਪਵੇ। ਐੱਨਜੀਟੀ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ, ਜਸਟਿਸ ਸੁਧੀਰ ਅਗਰਵਾਲ ਅਤੇ ਮਾਹਿਰ ਮੈਂਬਰ ਡਾ. ਨਾਗਿਨ ਨੰਦਾ ਦੇ ਬੈਂਚ ਨੇ ਕਿਹਾ ਕਿ ਇਹ ਮੰਨਣਾ ਮੁਸ਼ਕਿਲ ਹੈ ਕਿ ਕੇਂਦਰੀ ਵਾਤਾਵਰਨ ਮੰਤਰਾਲੇ ਵੱਲੋਂ ਪ੍ਰਾਜੈਕਟ ਨੂੰ ਜੰਗਲਾਤ ਸਬੰਧੀ ਮਨਜ਼ੂਰੀ ਦਿੱਤੇ ਜਾਣ ਮੌਕੇ ਸਮਝਦਾਰੀ ਨਾਲ ਕੰਮ ਨਹੀਂ ਲਿਆ ਗਿਆ। -ਪੀਟੀਆਈ