ਨਵੀਂ ਦਿੱਲੀ: ਫੌਰੇਨ ਕੰਟਰੀਬਿਊਸ਼ਨ (ਰੈਗੂਲੇਸ਼ਨ) ਐਕਟ (ਐੱਫਸੀਆਰਏ) ਤਹਿਤ ਰਜਿਸਟਰਡ ਕੋਈ ਵੀ ਐੱਨਜੀਓ ਕੇਂਦਰੀ ਗ੍ਰਹਿ ਮੰਤਰਾਲੇ ਦੀ ਰਜਿਸਟਰੇਸ਼ਨ ਮੁਅੱਤਲ ਜਾਂ ਰੱਦ ਕਰਨ ਦੇ ਹੁਕਮਾਂ ਤੋਂ ਅਸੰਤੁਸ਼ਟ ਹੈ ਤਾਂ ਪਹਿਲੀ ਸਤੰਬਰ ਤੋਂ ਆਨਲਾਈਨ ਨਜ਼ਰਸਾਨੀ ਅਰਜ਼ੀ ਦਾਖ਼ਲ ਕਰ ਸਕਦਾ ਹੈ। ਐੱਨਜੀਓਜ਼ ਇਹ ਅਰਜ਼ੀਆਂ ਗ੍ਰਹਿ ਸਕੱਤਰ ਕੋਲ ਦਾਖ਼ਲ ਕਰ ਸਕਦੇ ਹਨ। ਕਾਨੂੰਨ ਮੁਤਾਬਕ ਵਿਦੇਸ਼ੀ ਚੰਦਾ ਹਾਸਲ ਕਰਨ ਵਾਲੇ ਸਾਰੇ ਐੱਨਜੀਓਜ਼ ਨੂੰ ਐੱਫਸੀਸਆਰਏ ਤਹਿਤ ਰਜਿਸਟਰੇਸ਼ਨ ਕਰਾਉਣਾ ਹੁੰਦਾ ਹੈ। ਸਰਕਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਐੱਫਸੀਆਰਏ ਤਹਿਤ ਰਜਿਸਟਰਡ ਐੱਨਜੀਓ ਨੂੰ ਹੁਕਮਾਂ ਦੀ ਸੂਚਨਾ ਦਿੱਤੇ ਜਾਣ ਦੀ ਤਰੀਕ ਤੋਂ ਇਕ ਸਾਲ ਦੇ ਅੰਦਰ ਸੋਧੀ ਹੋਈ ਅਰਜ਼ੀ ਦਾਖ਼ਲ ਕੀਤੀ ਜਾ ਸਕਦੀ ਹੈ, ਜਿਸ ਵਿੱਚ ਐੱਨਜੀਓਜ਼ ਨੂੰ ਸੋਧ ਦੀ ਮੰਗ ਦਾ ਕਾਰਨ ਦੱਸਣਾ ਪਵੇਗਾ ਤੇ ਇਸ ਨਾਲ ਸਬੰਧਤ ਜੇ ਕੋਈ ਦਸਤਾਵੇਜ਼ ਹਨ ਤਾਂ ਉਹ ਵੀ ਸੌਂਪੇ ਜਾ ਸਕਦੇ ਹਨ। -ਪੀਟੀਆਈ