ਨਵੀਂ ਦਿੱਲੀ, 11 ਜੁਲਾਈ
ਸੀਬੀਆਈ ਨੇ ਕਥਿਤ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਅਖ਼ਬਾਰਾਂ ਨੂੰ ਸਰਕਾਰੀ ਇਸ਼ਤਿਹਾਰਾਂ ਲਈ ਡੀਏਵੀਪੀ ਪੈਨਲ ਵਿੱਚ ਸ਼ਾਮਲ ਕਰਨ ਲਈ ਕੀਤੀ ਚਾਰਾਜੋਈ ਲਈ ਬਿਊਰੋ ਆਫ਼ ਆਊਟਰੀਚ ਐਂਡ ਕਮਿਊਨੀਕੇਸ਼ਨ (ਬੀਓਸੀ) ਦੇ ਅਣਪਛਾਤੇ ਅਧਿਕਾਰੀਆਂ ਸਮੇਤ ਹਰੀਸ਼ ਲਾਂਬਾ, ਆਰਤੀ ਲਾਂਬਾ ਤੇ ਅਸ਼ਵਨੀ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁੱਢਲੀ ਜਾਂਚ ਮਗਰੋਂ ਕੇਂਦਰੀ ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਡਾਇਰੈਕਟੋਰੇਟ ਆਫ਼ ਐਡਵਰਟਾਈਜ਼ਿੰਗ ਤੇ ਵਿਜ਼ੂਅਲ ਪਬਲਿਸਿਟੀ (ਡੀਏਵੀਪੀ), ਜਿਸ ਦਾ ਨਾਂ ਹੁਣ ਬੀਓਸੀ ਹੈ, ਦੇ ਅਣਪਛਾਤੇ ਸਰਕਾਰੀ ਮੁਲਾਜ਼ਮਾਂ ਨੇ ਲਾਂਬਾ’ਜ਼ ਦੀ ਮਿਲੀਭੁਗਤ ਨਾਲ ਛੇ ਅਖ਼ਬਾਰਾਂ- ਅਰਜੁਨ ਟਾਈਮਜ਼ ਦੇ ਦੋ ਦੋ ਐਡੀਸ਼ਨਾਂ, ਦਿ ਹੈੱਲਥ ਆਫ਼ ਭਾਰਤ ਤੇ ਦਿ ਡੈੱਲੀ ਹੈੱਲਥ ਨੂੰ ਫ਼ਰਜ਼ੀ ਜਾਣਕਾਰੀ ਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਡੀਏਵੀਪੀ ਦੇ ਪੈਨਲ ਵਿੱਚ ਸ਼ਾਮਲ ਕੀਤਾ। -ਪੀਟੀਆਈ