ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਦੀ ਕਥਿਤ ਉਲੰਘਣਾ ਦੇ ਸਬੰਧ ’ਚ ‘ਨਿਊਜ਼ਕਲਿਕ’ ਖ਼ਿਲਾਫ਼ ਆਪਣੀ ਜਾਂਚ ਤਹਿਤ ਤਿਹਾੜ ’ਚ ਬੰਦ ਨਿਊਜ਼ ਪੋਰਟਲ ਦੇ ਤਤਕਾਲੀ ਐੱਚਆਰ ਮੁਖੀ ਅਮਿਤ ਚੱਕਰਵਰਤੀ ਤੋਂ ਪੁੱਛ ਪੜਤਾਲ ਕਰੇਗੀ। ਅਧਿਕਾਰੀਆਂ ਮੁਤਾਬਕ ਏਜੰਸੀ ਵੱਲੋਂ ਚੱਕਰਵਰਤੀ ਤੋਂ ਪੀਪੀਕੇ ਨਿਊਜ਼ਕਲਿੱਕ ਸਟੂਡੀਓ ਪ੍ਰਾਈਵੇਟ ਕੰਪਨੀ ਵਿੱਚ ਅਮਰੀਕਾ ਸਥਿਤ ਵਰਲਡਵਾਈਡ ਮੀਡੀਆ ਹੋਲਡਿੰਗਸ ਦੇ ਕਥਿਤ ਨਿਵੇਸ਼ ਬਾਰੇ ਬੁੱਧਵਾਰ ਦੁਪਹਿਰ ਨੂੰ ‘ਗਵਾਹ’ ਵਜੋਂ ਪੁੱਛ ਪੜਤਾਲ ਕੀਤੀ ਜਾਵੇਗੀ। -ਪੀਟੀਆਈ