ਸ਼ਿਮਲਾ: ਸ਼ਿਮਲਾ ਦੇ ਰਿਜ ਮੈਦਾਨ ’ਤੇ ਇਕੱਠੇ ਹੋਏ ਸੈਲਾਨੀਆਂ ਤੇ ਆਮ ਲੋਕਾਂ ਨੂੰ ਸ਼ੁੱਕਰਵਾਰ ਸ਼ਾਮ ਪੁਲੀਸ ਨੇ ਹਟਾ ਦਿੱਤਾ। ਡੀਸੀ ਆਦਿੱਤਿਆ ਨੇਗੀ ਨੇ ਦੱਸਿਆ ਕਿ ਓਮੀਕਰੋਨ ਫੈਲਣ ਦੇ ਖ਼ਤਰੇ ਦੇ ਮੱਦੇਨਜ਼ਰ ਰਿਜ ਮੈਦਾਨ ਨੂੰ ਖਾਲੀ ਕਰਾਇਆ ਗਿਆ ਹੈ ਕਿਉਂਕਿ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ ਹਜ਼ਾਰਾਂ ਲੋਕ ਉੱਥੇ ਪਹੁੰਚੇ ਹੋਏ ਸਨ। ਚੌਕਸੀ ਵਜੋਂ ਮੈਦਾਨ ’ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਵੀ ਅੱਗ ਬੁਝਾਊ ਅਮਲੇ ਦੇ ਨਾਲ ਤਾਇਨਾਤ ਕੀਤਾ ਗਿਆ। ਦੱਸਣਯੋਗ ਹੈ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹੋਰ ਨੇੜਲੇ ਇਲਾਕਿਆਂ ਤੋਂ ਹਜ਼ਾਰਾਂ ਸੈਲਾਨੀ ਨਵਾਂ ਸਾਲ ਮਨਾਉਣ ਸ਼ਿਮਲਾ ਪਹੁੰਚੇ ਹੋਏ ਸਨ ਪਰ ਕਰੀਬ 7.30 ਵਜੇ ਰਿਜ ਖਾਲੀ ਕਰਾਉਣਾ ਸ਼ੁਰੂ ਕਰ ਦਿੱਤਾ ਗਿਆ। -ਪੀਟੀਆਈ