ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਖਪਤਕਾਰਾਂ ਦੇ ਅਨੁਕੂਲ ਇੰਟਰਫੇਸ, ਬਿਹਤਰ ਸਹੂਲਤਾਂ ਅਤੇ ਨਵੇਂ ਮੌਡਿਊਲ ਵਾਲੀ ਨਵੀਂ ਵੈੱਬਸਾਈਟ ਲਾਂਚ ਕੀਤੀ ਹੈ। ਇਸ ਵੈੱਬਸਾਈਟ ਨੂੰ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਦੇ ਚੇਅਰਮੈਨ ਨਿਤਿਨ ਗੁਪਤਾ ਨੇ ਆਮਦਨ ਕਰ ਡਾਇਰੈਕਟੋਰੇਟ ਵੱਲੋਂ ਉਦੈਪੁਰ ਵਿੱਚ ਲਗਾਏ ਗਏ ਚਿੰਤਨ ਕੈਂਪ ਮੌਕੇ ਲਾਂਚ ਕੀਤਾ। -ਪੀਟੀਆਈ