ਨਵੀਂ ਦਿੱਲੀ, 17 ਜੁਲਾਈ
ਰਾਜ ਸਭਾ ਦੇ ਨਵੇਂ ਚੁਣੇ ਮੈਂਬਰ 22 ਜੁਲਾਈ ਨੂੰ ਸਦਨ ਦੇ ਚੈਂਬਰ ਵਿਚ ਸਹੁੰ ਚੁੱਕਣਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰੋਨਾ ਕਾਰਨ ਇਹ ਪਹਿਲਾ ਮੌਕਾ ਹੈ ਜਦੋਂ ਸਦਨ ਦੇ ਚੈਂਬਰ ਵਿਚ ਮੈਂਬਰਾਂ ਦੀ ਸਹੁੰ ਚੁੱਕੀ ਜਾਵੇਗੀ। ਹਾਲ ਹੀ ਵਿਚ 20 ਰਾਜਾਂ ਵਿੱਚੋਂ ਕਰੀਬ 61 ਮੈਂਬਰ ਚੁਣੇ ਗਏ ਹਨ। ਰਾਜ ਸਭਾ ਦੇ ਅਧਿਕਾਰੀਆਂ ਨੇ ਕਿਹਾ ਕਿ ਸਹੁੰ ਚੁੱਕ ਸਮਾਰੋਹ ਵਿਚ ਹਰੇਕ ਮੈਂਬਰ ਨੂੰ ਸਿਰਫ ਇਕ ਮਹਿਮਾਨ ਲਿਆਉਣ ਦੀ ਇਜਾਜ਼ਤ ਹੋਵੇਗੀ।