ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਤਿੰਨਾਂ ਸੈਨਾਵਾਂ ਨਾਲ ਜੁੜੀਆਂ ਦੋ ਅਹਿਮ ਤਜਵੀਜ਼ਾਂ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਡੀਐਮਏ ਦੀ ਤਜਵੀਜ਼ ਹੈ ਕਿ ਉਨ੍ਹਾਂ ਅਧਿਕਾਰੀਆਂ ਨੂੰ ਪੂਰੀ ਪੈਨਸ਼ਨ ਨਾ ਦਿੱਤੀ ਜਾਵੇ ਜੋ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਰਹੇ ਹਨ। ਇਸ ਤੋਂ ਇਲਾਵਾ ਸੈਨਿਕ ਅਧਿਕਾਰੀਆਂ ਦੀ ਸੇਵਾਮੁਕਤੀ ਦੀ ਉਮਰ ਵਿਚ ਵਾਧਾ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ‘ਡੀਐਮਏ’ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੈਨਸ਼ਨ ਤੇ ਸੇਵਾਮੁਕਤੀ ਨਾਲ ਜੁੜੇ ਨੇਮਾਂ ਵਿਚ ਬਦਲਾਅ ਦੀ ਤਜਵੀਜ਼ ਦਾ ਡਰਾਫਟ 10 ਨਵੰਬਰ ਤੱਕ ਤਿਆਰ ਕਰ ਕੇ ਸਕੱਤਰ ਜਨਰਲ ਬਿਪਿਨ ਰਾਵਤ ਨੂੰ ਸਮੀਖਿਆ ਲਈ ਭੇਜ ਦਿੱਤਾ ਜਾਵੇ। ਪੈਨਸ਼ਨ ਸੇਵਾ ਦੇ ਸਾਲਾਂ ਦੇ ਹਿਸਾਬ ਨਾਲ ਤੈਅ ਕਰਨ ਦੀ ਤਜਵੀਜ਼ ਹੈ। -ਟ.ਨ.ਸ.