ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਇਕ ਸਰਕੁਲਰ ਜਾਰੀ ਕਰਕੇ ਕਿਹਾ ਹੈ ਕਿ ਸ਼ਨਿਚਰਵਾਰ, ਸੋਮਵਾਰ ਤੇ ਮੰਗਲਵਾਰ ਨੂੰ ਰਜਿਸਟਰੀ ਵੱਲੋਂ ਪੁਸ਼ਟੀ ਕੀਤੇ ਨਵੇਂ ਮਾਮਲੇ ਆਪਣੇ-ਆਪ ਅਗਲੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਬੈਂਚ ਸਾਹਮਣੇ ਸੁਣਵਾਈ ਲਈ ਸੂਚੀਬੱਧ ਕੀਤੇ ਜਾਣਗੇ ਅਤੇ ਵਕੀਲਾਂ ਨੂੰ ਭਾਰਤ ਦੇ ਚੀਫ ਜਸਟਿਸ ਸਾਹਮਣੇ ਉਨ੍ਹਾਂ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਹੋਵੇਗੀ। ਚੀਫ ਜਸਟਿਸ ਡੀਵਾਈ ਚੰਦਰਚੂੜ ਵੱਲੋਂ 3 ਜੁਲਾਈ ਤੋਂ ਤੁਰੰਤ ਸੁਣਵਾਈ ਲਈ ਸੂਚੀਬੱਧ ਕਰਨ ਦੇ ਮਾਮਲਿਆਂ ਦਾ ਜ਼ਿਕਰ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਬਾਰੇ ਜਾਣਕਾਰੀ ਨਿਆਂਇਕ ਪ੍ਰਸ਼ਾਸਨ ਦੇ ਰਜਿਸਟਰਾਰ ਵੱਲੋਂ 28 ਜੂਨ ਨੂੰ ਜਾਰੀ ਕੀਤੇ ਇੱਕ ਸਰਕੁਲਰ ਰਾਹੀਂ ਬਾਰ ਤੇ ਹੋਰਨਾਂ ਨਾਲ ਸਾਂਝੀ ਕੀਤੀ ਗਈ ਸੀ। ਸਰਕੁਲਰ ’ਚ ਕਿਹਾ ਗਿਆ ਹੈ, ‘ਸ਼ਨਿਚਰਵਾਰ, ਸੋਮਵਾਰ ਤੇ ਮੰਗਲਵਾਰ ਨੂੰ ਪੁਸ਼ਟੀ ਕੀਤੇ ਗਏ ਵੱਖ ਵੱਖ ਮਾਮਲੇ ਅਗਲੇ ਸੋਮਵਾਰ ਨੂੰ ਸੁਣਵਾਈ ਲਈ ਸੂਚੀਬੱਧ ਹੋਣਗੇ।’ -ਪੀਟੀਆਈ