ਨਵੀਂ ਦਿੱਲੀ, 27 ਮਈ
ਕੇਂਦਰ ਸਰਕਾਰ ਨੇ ਬਜ਼ੁਰਗਾਂ ਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦਾ ਕਰੋਨਾ ਟੀਕਾਕਰਨ ਉਨ੍ਹਾਂ ਦੇ ਘਰਾਂ ਨੇੜਲੇ ਟੀਕਾਕਰਨ ਕੇਂਦਰਾਂ ਵਿੱਚ ਕਰਨ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਜਾਂ ਜਿਨ੍ਹਾਂ ਨੇ ਅਜੇ ਸਿਰਫ਼ ਪਹਿਲੀ ਡੋਜ਼ ਲਈ ਹੈ ਅਤੇ ਜਿਹੜੇ 60 ਸਾਲ ਤੋਂ ਘੱਟ ਹਨ ਪਰ ਸਰੀਰਕ ਤੌਰ ’ਤੇ ਅਸਮਰੱਥ ਹਨ ਉਹ ਘਰ ਨੇੜਲੇ ਟੀਕਾਕਰਨ ਕੇਂਦਰਾਂ ’ਚ ਟੀਕਾਕਰਨ ਕਰਾਉਣ ਦੇ ਯੋਗ ਹੋਣਗੇ। -ਪੀਟੀਆਈ