ਨਵੀਂ ਦਿੱਲੀ, 7 ਅਗਸਤ
ਕੌਮੀ ਪ੍ਰੀਖਿਆ ਏਜੰਸੀ ਨੇ ਅੱਜ ਕਿਹਾ ਹੈ ਕਿ ਤਕਨੀਕੀ ਖਰਾਬੀ ਕਾਰਨ ਪ੍ਰੀਖਿਆ ਰੱਦ ਹੋਣ ਤੋਂ ਪ੍ਰਭਾਵਿਤ ਉਮੀਦਵਾਰ ਲਈ ਕੇਂਦਰੀ ਯੂਨੀਵਰਸਿਟੀ ਸਾਂਝੀ ਦਾਖਲਾ ਪ੍ਰੀਖਿਆ-ਗ੍ਰੈਜੂਏਟ (ਸੀਯੂਈਟੀ-ਯੂਜੀ) 24-28 ਅਗਸਤ ਨੂੰ ਹੋਵੇਗੀ। ਐੱਨਟੀਏ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਦੀਆਂ ਪ੍ਰੀਖਿਆਵਾਂ ਰੱਦ ਹੋ ਗਈਆਂ ਹਨ, ਉਨ੍ਹਾਂ ਨੂੰ ਨਵੇਂ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ।