ਨਵੀਂ ਦਿੱਲੀ, 19 ਅਪਰੈਲ
ਨਾਰਕੋਟਿਕ ਕੰਟਰੋਲ ਬਿਊਰੋ ਨੇ ਮੌਜੂਦਾ ਚੀਫ਼ ਵਿਜੀਲੈਂਸ ਅਧਿਕਾਰੀ ਗਿਆਨੇਸ਼ਵਰ ਸਿੰਘ ਦਾ ਕਾਰਜਕਾਲ ਖ਼ਤਮ ਹੋਣ ’ਤੇ ਅੱਜ ਨਵੇਂ ਚੀਫ਼ ਵਿਜੀਲੈਂਸ ਅਧਿਕਾਰੀ ਦੀ ਨਿਯੁਕਤੀ ਕੀਤੀ ਹੈ। ਨਸ਼ਿਆਂ ਵਿਰੋਧੀ ਸੰਘੀ ਏਜੰਸੀ ਨੇ ਡਿਪਟੀ ਡਾਇਰੈਕਟਰ ਜਨਰਲ (ਸਪੈਸ਼ਲ ਵਿੰਗ) ਨੀਰਜ ਕੁਮਾਰ ਗੁਪਤਾ ਨੂੰ ਐੱਨਸੀਬੀ ਦਾ ਨਵਾਂ ਚੀਫ਼ ਵਿਜੀਲੈਂਸ ਅਧਿਕਾਰੀ (ਸੀਵੀਓ) ਨਿਯੁਕਤ ਕੀਤਾ ਹੈ। ਸ੍ਰੀ ਗੁਪਤਾ ਕੇਰਲਾ ਕੇਡਰ ਦੇ 2005 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਅਧਿਕਾਰਤ ਹੁਕਮਾਂ ਅਨੁਸਾਰ ਗੁਪਤਾ ਨੂੰ ਤਿੰਨ ਮਹੀਨਿਆਂ ਲਈ ‘ਪਾਰਟ ਟਾਈਮ’ ਸੀਵੀਓ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ