ਸ਼ਿਮਲਾ, 29 ਅਪਰੈਲ
ਹਿਮਾਚਲ ਪ੍ਰਦੇਸ਼ ਵਿਚ ਕਰੋਨਾ ਦੇ ਕੇਸ ਵਧਣ ’ਤੇ ਸੂਬਾ ਸਰਕਾਰ ਨੇ ਵਿਆਹ ਤੇ ਹੋਰ ਸਮਾਗਮਾਂ ਮੌਕੇ ਧਾਮ ਤੇ ਇਕੱਠੇ ਬੈਠ ਕੇ ਭੋਜਨ ਖਾਣ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਇਲਾਵਾ ਵਿਆਹ ਸਮਾਗਮਾਂ ’ਤੇ 20 ਵਿਅਕਤੀਆਂ ਤੋਂ ਵੱਧ ਦੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਫੈਸਲਾ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ। ਇਸ ਦੇ ਨਾਲ ਹੀ ਸੂਬੇ ਦੇ ਵਿਦਿਅਕ ਸੰਸਥਾਨਾਂ ਤੇ ਮੰਦਰਾਂ ਨੂੰ 10 ਮਈ ਤਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ।-ਆਈਏਐਨਐਸ