ਨਵੀਂ ਦਿੱਲੀ (ਟ੍ਰਿਬਿਊਨ ਨਿਊਜ਼ ਸਰਵਿਸ): ਨੇਪਾਲ ਦੇ ਨੁਮਾਇੰਦਾ ਸਦਨ ਨੇ ਅੱਜ ਮੁਲਕ ਦੇ ਸਿਆਸੀ ਨਕਸ਼ੇ ਵਿੱਚ ਫੇਰਬਦਲ ਨੂੰ ਸੰਵਿਧਾਨਕ ਸੋਧ ਬਿੱਲ ਰਾਹੀਂ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ। ਇਸ ਨਵੇਂ ਨਕਸ਼ੇ ਵਿੱਚ ਭਾਰਤੀ ਖੇਤਰ ’ਚ ਪੈਂਦੇ ਕਾਲਾਪਾਣੀ, ਲਿਪੂ ਲੇਖ ਤੇ ਲਿੰਪੀਆਧੁਰਾ ਖੇਤਰਾਂ ਨੂੰ ਨੇਪਾਲ ਦੇ ਹਿੱਸੇ ਵਜੋਂ ਦਰਸਾਇਆ ਗਿਆ ਹੈ।