ਗਵਾਲੀਅਰ, 14 ਅਗਸਤ
ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਪਿੰਡ ਵਿਚ ਸੱਠ ਸਾਲਾਂ ਦੇ ਇੱਕ ਵਿਅਕਤੀ ਵੱਲੋਂ ਪੋਤੇ ਦੇ ਮੌਤ ’ਤੇ ਅਫਸੋਸ ਕਰਨ ਆਏ ਗੁਆਂਢੀਆਂ ’ਤੇ ਕਥਿਤ ਗੋਲੀਆਂ ਚਲਾਉਣ ਕਾਰਨ ਘਟਨਾ ’ਚ ਛੇ ਜਣੇ ਜ਼ਖ਼ਮੀ ਹੋ ਗਏ। ਉਟੀਲਾ ਥਾਣੇ ਦੇ ਇੰਸਪੈਕਟਰ ਸੁਰਜੀਤ ਸਿੰਘ ਪਰਮਾਰ ਨੇ ਅੱਜ ਦੱਸਿਆ ਕਿ ਘਟਨਾ ’ਚ ਜ਼ਖ਼ਮੀ ਹੋਏ ਵਿਅਕਤੀ ਮੁਲਜ਼ਮ ਪਰਮਲ ਸਿੰਘ ਪਰੀਹਾਰ ਦੇ ਗੁਆਂਢੀ ਸਨ, ਜਿਨ੍ਹਾਂ ਨਾਲ ਉਸ ਦੇ ਸਬੰਧ ਸੁਖਾਵੇਂ ਨਹੀਂ ਸਨ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮ ਪਰਮਲ ਸਿੰਘ ਫਰਾਰ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ, ‘ਪਰੀਹਾਰ ਦੇ ਪੋਤੇ ਸਾਹਿਲ ਦੀ ਸ਼ੁੱਕਰਵਾਰ ਨੂੰ ਨਦੀ ’ਚ ਡੁੱਬਣ ਕਾਰਨ ਮੌਤ ਹੋ ਗਈ ਸੀ। ਉਸ ਦੀ ਲਾਸ਼ ਘਰ ਲਿਆਉਣ ਮਗਰੋਂ ਆਂਢ-ਗੁਆਂਢ ਦੇ ਲੋਕ ਅਫਸੋਸ ਜਤਾਉਣ ਲਈ ਪਰੀਹਾਰ ਦੇ ਘਰ ਇਕੱਠੇ ਹੋਏ। ਇਨ੍ਹਾਂ ਵਿੱਚ ਕੁਝ ਉਹ ਲੋਕ ਵੀ ਸਨ, ਜਿਨ੍ਹਾਂ ਨਾਲ ਉਸ ਦਾ ਕੋਈ ਵਿਵਾਦ ਚੱਲ ਰਿਹਾ ਸੀ।’ -ਪੀਟੀਆਈ