ਨਵੀਂ ਦਿੱਲੀ: ਨੀਟ-ਪੀਜੀ ਕਾਊਂਸਲਿੰਗ (ਦਿ ਨੈਸ਼ਨਲ ਇਲਿਜੀਬਿਲਿਟੀ ਕਮ ਐਂਟਰੈਸਟ ਟੈਸਟ-ਪੋਸਟ-ਗ੍ਰੈਜੂਏਟ) ਪਹਿਲੀ ਸਤੰਬਰ ਤੋਂ ਸ਼ੁਰੂ ਹੋਵੇਗੀ। ਸਰਕਾਰੀ ਸੂਤਰਾਂ ਮੁਤਾਬਕ ਨੀਟ-ਪੀਜੀ 2022 ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਕਾਊਂਸਲਿੰਗ ਦੌਰਾਨ ਆਲ ਇੰਡੀਆ ਕੋਟਾ ਸੀਟਾਂ, ਸਟੇਟ ਮੈਡੀਕਲ ਤੇ ਡੈਂਟਲ ਕਾਲਜਾਂ ਤੇ ਕੇਂਦਰੀ ਤੇ ਡੀਮਡ ਯੂਨੀਵਰਸਿਟੀਆਂ ’ਚ ਦਾਖ਼ਲੇ ਲਈ ਆਪਣੀ ਪਸੰਦੀਦਾ ਆਪਸ਼ਨ ਭਰ ਸਕਣਗੇ। ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ, ਡੀਮਡ ਯੂਨੀਵਰਸਿਟੀਆਂ ਤੇ 50 ਫ਼ੀਸਦੀ ਆਲ ਇੰਡੀਆ ਕੋਟਾ ਸੀਟਾਂ ਤੇ ਮੈਡੀਕਲ ਤੇ ਡੈਂਟਲ ਕਾਲਜਾਂ ਦੀਆਂ 50 ਫ਼ੀਸਦੀ ਸੂਬਾਈ ਕੋਟਾ ਸੀਟਾਂ ਲਈ ਪੀਜੀ ਕਾਊਂਸਲਿੰਗ ਇੱਕੋ ਸਮੇਂ ’ਤੇ ਸ਼ੁਰੂ ਹੋਵੇਗੀ। -ਪੀਟੀਆਈ