ਚੰਡੀਗੜ੍ਹ: ਬੌਲੀਵੁੱਡ ਅਦਾਕਾਰਾਂ ਵੱਲੋਂ ਪ੍ਰਾਪੇਗੰਡਾ ਸਬੰਧੀ ਕੀਤੇ ਟਵੀਟਾਂ ਦੇ ਜਵਾਬ ’ਚ ਅਦਾਕਾਰਾ ਤਾਪਸੀ ਪੰਨੂ ਨੇ ਕਿਹਾ ਕਿ ਪ੍ਰਾਪੇਗੰਡਾ ਟੀਚਰ ਬਣਨ ਦੀ ਥਾਂ ਤੁਹਾਨੂੰ ਆਪਣੇ ਵੈਲਿਊ ਸਿਸਟਮ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਤਾਪਸੀ ਨੇ ਟਵੀਟ ਕੀਤਾ, ‘ਜੇਕਰ ਇੱਕ ਟਵੀਟ ਤੁਹਾਡੀ ਏਕਤਾ ਨੂੰ ਹਿਲਾ ਸਕਦਾ ਹੈ, ਇੱਕ ਮਜ਼ਾਕ ਤੁਹਾਡੇ ਵਿਸ਼ਵਾਸ ਨੂੰ ਸੱਟ ਮਾਰਦਾ ਹੈ ਅਤੇ ਇੱਕ ਸ਼ੋਅ ਤੁਹਾਡੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਇਹ ਸਿਰਫ ਤੁਸੀਂ ਹੋ ਜਿਨ੍ਹਾਂ ਨੂੰ ਆਪਣੇ ਵੈਲਿਊ ਸਿਸਟਮ (ਕਦਰਾਂ ਕੀਮਤਾਂ) ’ਤੇ ਕੰਮ ਕਰਨ ਦੀ ਲੋੜ ਹੈ ਨਾ ਕਿ ਦੂੁਜਿਆਂ ਦਾ ਪ੍ਰਾਪੇਗੰਡਾ ਟੀਚਰ ਬਣਨ ਦੀ।’