ਜੈਪੁਰ: ਰਾਜਸਥਾਨ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਕਾਂਗਰ ਦੇ ਸੀਨੀਅਰ ਆਗੂ ਸਚਿਨ ਪਾਇਲਟ ਨੇ ਅੱਜ ਕਿਹਾ ਕਿ ਇਸ ਸਮੇਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਧਿਆਨ ਸੂਬੇ ’ਚ ਪਾਰਟੀ ਨੂੰ ਮਜ਼ਬੂਤ ਕਰਨ ਵੱਲ ਹੋਣਾ ਚਾਹੀਦਾ ਹੈ। ਪਾਰਟੀ ਦੇ ਇੰਚਾਰਜ ਅਜੈ ਮਾਕਨ ਨਾਲ ਗੱਲਬਾਤ ਸੈਸ਼ਨ ਦੌਰਾਨ ਹੀ ਪਾਰਟੀ ਦੇ ਵੱਖ ਵੱਖ ਧੜਿਆਂ ’ਚ ਨਾਅਰੇਬਾਜ਼ੀ ਦੀਆਂ ਕਥਿਤ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਬਾਰੇ ਪਾਇਲਟ ਨੇ ਕਿਹਾ ਕਿ ਇਸ ਨੂੰ ਨਕਾਰਾਤਮਕ ਢੰਗ ਨਾਲ ਨਹੀਂ ਲੈਣਾ ਚਾਹੀਦਾ। ਪਾਇਲਟ ਨੇ ਕਿਹਾ, ‘ਵਰਕਰਾਂ ’ਚ ਜੋਸ਼ ਹੈ, ਸਾਰੇ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਕੁਝ ਲੋਕਾਂ ਨੇ ਜ਼ਿਆਦਾ ਉਤਸ਼ਾਹ ’ਚ ਆਪਣੀ ਗੱਲ ਰੱਖੀ ਹੋਵੇਗੀ।’ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਭ ਦਾ ਧਿਆਨ ਇਸ ਗੱਲ ’ਤੇ ਹੋਣਾ ਚਾਹੀਦਾ ਹੈ ਕਿ ਪਾਰਟੀ ਨੂੰ ਮਜ਼ਬੂਤ ਕਿਵੇਂ ਕੀਤਾ ਜਾਵੇ ਕਿਉਂਕਿ ਅੱਗੇ ਪੰਚਾਇਤੀ ਤੇ ਕੌਂਸਲ ਚੋਣਾਂ ਹੋਣ ਵਾਲੀਆਂ ਹਨ। -ਪੀਟੀਆਈ