ਦੇਸ਼ ’ਚ ਕਰੋਨਾ ਦੇ ਮਰੀਜ਼ ਸਾਢੇ ਪੰਜ ਲੱਖ ਨੇੜੇ

* ਲੰਘੇ ਚੌਵੀ ਘੰਟਿਆਂ ਅੰਦਰ 19,459 ਨਵੇਂ ਕੇਸ * 380 ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 16,475 ਹੋਈ

ਦੇਸ਼ ’ਚ ਕਰੋਨਾ ਦੇ ਮਰੀਜ਼ ਸਾਢੇ ਪੰਜ ਲੱਖ ਨੇੜੇ

ਨਵੀਂ ਦਿੱਲੀ, 29 ਜੂਨ

ਭਾਰਤ ਵਿੱਚ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾਵਾਇਰਸ ਦੇ ਰਿਕਾਰਡ 19,459 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 5,48,318 ਹੋ ਗਈ ਹੈ ਜਦਕਿ 380 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 16,475 ਹੋ ਗਿਆ ਹੈ।

ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਇਸ ਸਮੇਂ ਕਰੋਨਾ ਦੇ 2,10,120 ਸਰਗਰਮ ਕੇਸ ਹਨ ਜਦਕਿ 12,010 ਮਰੀਜ਼ਾਂ ਦੇ ਤੰਦਰੁਸਤ ਹੋਣ ਨਾਲ ਹੁਣ ਤੱਕ 3,21,722 ਮਰੀਜ਼ ਠੀਕ ਹੋਏ ਹਨ। ਦੇਸ਼ ’ਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 58.67 ਫੀਸਦ ਹੋ ਗਈ ਹੈ। ਮਹਾਰਾਸ਼ਟਰ, ਤਾਮਿਲ ਨਾਡੂ, ਦਿੱਲੀ, ਗੁਜਰਾਤ ਤੇ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਵੱਧ ਕਰੋਨਾ ਪੀੜਤ ਸੂਬੇ ਹਨ। ਸਿਹਤ ਮੰਤਰਾਲੇ ਅਨੁਸਾਰ ਕਰੋਨਾ ਕਾਰਨ ਮਹਾਰਾਸ਼ਟਰ ’ਚ ਹੁਣ ਤੱਕ 7,429, ਦਿੱਲੀ ’ਚ 2,623, ਗੁਜਰਾਤ ’ਚ 1,808, ਤਾਮਿਲ ਨਾਡੂ ’ਚ 1079, ਯੂਪੀ ’ਚ 660, ਪੱਛਮੀ ਬੰਗਾਲ ’ਚ 639, ਮੱਧ ਪ੍ਰਦੇਸ਼ ’ਚ 557, ਹਰਿਆਣਾ ’ਚ 223, ਜੰਮੂ ਕਸ਼ਮੀਰ ’ਚ 94, ਹਿਮਾਚਲ ਪ੍ਰਦੇਸ਼ ’ਚ 8 ਤੇ ਚੰਡੀਗੜ੍ਹ ’ਚ 6 ਮੌਤਾਂ ਹੋ ਚੁੱਕੀਆਂ ਹਨ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All