ਮੁੰਬਈ: ਐੱਨਸੀਪੀ ਨੇ ਅੱਜ ਨਾਥੂਰਾਮ ਗੋਡਸੇ ਨਾਲ ਜੁੜੇ ਇਕ ਟਵੀਟ ਦੇ ਮਾਮਲੇ ’ਚ ਟਵੀਟ ਕਰਨ ਵਾਲੇ ਖ਼ਿਲਾਫ਼ ਕਾਰਵਾਈ ਮੰਗੀ ਹੈ। ਯੂਜ਼ਰ ਨੇ ਟਵੀਟ ਕਰਦਿਆਂ ਲਿਖਿਆ ਕਿ, ‘ਹੁਣ ਸਮਾਂ ਆ ਗਿਆ ਹੈ ਕਿ ਬਾਰਾਮਤੀ ਦੇ ਗਾਂਧੀ ਲਈ ਬਾਰਾਮਤੀ ਦੇ ਗੋਡਸੇ ਤਿਆਰ ਕੀਤੇ ਜਾਣ।’ ਇਸ ਮਾਮਲੇ ਵਿਚ ਐਨਸੀਪੀ ਆਗੂ ਜਿਤੇਂਦਰ ਅਵਹਦ ਨੇ ਮੁੰਬਈ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਅਵਹਦ ਨੇ ਮਰਾਠੀ ਵਿਚ ਲਿਖੇ ਟਵੀਟ ਦਾ ਸਕਰੀਨਸ਼ਾਟ ਸਾਂਝਾ ਕੀਤਾ। ਹਾਲਾਂਕਿ ਟਵੀਟ ਵਿਚ ਕਿਸੇ ਆਗੂ ਜਾਂ ਸਿਆਸੀ ਪਾਰਟੀ ਦਾ ਨਾਂ ਨਹੀਂ ਲਿਖਿਆ ਗਿਆ। -ਪੀਟੀਆਈ