ਪੁਣੇ: ਪੁਣੇ ਪੁਲੀਸ ਨੇ ਕਰੂਜ਼ ਡਰੱਗਜ਼ ਕੇਸ ਵਿੱਚ ਐੱਨਸੀਬੀ ਦੇ ਨਿਰਪੱਖ ਗਵਾਹ ਕਿਰਨ ਗੋਸਾਵੀ ਨੂੰ ਇਥੇ ਸ਼ਹਿਰ ਵਿੱਚ ਠੱਗੀ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਗੋਸਾਵੀ ਐੱਨਸੀਬੀ ਵੱਲੋਂ ਕਰੂਜ਼ ਜਹਾਜ਼ ’ਤੇ ਮਾਰੇ ਛਾਪੇ ਮੌਕੇ ਉਥੇ ਮੌਜੂਦ ਸੀ। ਗੋਸਾਵੀ ਛਾਪੇ ਦੌਰਾਨ ਹਿਰਾਸਤ ਵਿਚ ਲਏ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨਾਲ ਸੈਲਫੀ ਲੈਣ ਤੇ ਵੀਡੀਓ ਬਣਾਉਣ ਮਗਰੋਂ ਸੁਰਖੀਆਂ ’ਚ ਆਇਆ ਸੀ। -ਪੀਟੀਆਈ