ਮੁੰਬਈ, 7 ਸਤੰਬਰ
ਸੁਸ਼ਾਂਤ ਸਿੰਘ ਰਾਜਪੁੂਤ ਦੀ ਮੌਤ ਨਾਲ ਜੁੜੇ ਡਰੱਗਸ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ(ਐਨਸੀਬੀ)ਦੀ ਟੀਮ ਨੇ ਸੋਮਵਾਰ ਨੂੰ ਮੁੜ ਅਦਾਕਾਰਾ ਰੀਆ ਚਕਰਵਰਤੀ ਨੂੰ ਪੁੱਛਗਿਛ ਲਈ ਸੱਦਿਆ ਹੈ। ਰੀਆ ਸਵੇਰੇ ਐਨਸੀਬੀ ਦਫ਼ਤਰ ਪੁੱਜੀ। ਰੀਆ ਤੋਂ ਐਤਵਾਰ ਨੂੰ ਵੀ ਕਰੀਬ ਛੇ ਘੰਟਿਆਂ ਤਕ ਪੁੱਛਗਿਛ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਐਨਸੀਬੀ ਕੋਲ ਕਈ ਅਜਿਹੇ ਸਵਾਲ ਹਨ ਜਿਸ ਦਾ ਤਸੱਲੀਬਖ਼ਸ਼ ਜਵਾਬ ਰੀਆ ਨੇ ਹਾਲੇ ਨਹੀਂ ਦਿੱਤਾ ਹੈ। ਇਹੀ ਕਾਰਨ ਹੈ ਕਿ ਉਸ ਤੋਂ ਮੁੜ ਪੁੱਛਗਿਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰੀਆ ਦੇ ਭਰਾ ਸ਼ੌਵਿਕ ਚਕਰਵਰਤੀ ਅਤੇ ਸੁਸ਼ਾਂਤ ਸਿੰਘ ਦੇ ਹੋਮ ਮੈਨੇਜਰ ਮਿਰਾਂਡਾ 9 ਸਤੰਬਰ ਤਕ ਐਨਸੀਬੀ ਦੀ ਹਿਰਾਸਤ ਵਿੱਚ ਹਨ। ਇਸ ਮਾਮਲੇ ਵਿੱਚ ਹਾਲੇ ਤਕ ਛੇ ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
-ਏਜੰਸੀ