ਮੁੰਬਈ, 9 ਨਵੰਬਰ
ਬੌਲੀਵੁੱਡ ਡਰੱਗ ਮਾਮਲੇ ਵਿੱਚ ਨਾਰਕੋਟਿਕ ਕੰਟਰੋਲ ਬਿਊਰੋ(ਐਨਸੀਬੀ)ਨੇ ਸੋਮਵਾਰ ਨੂੰ ਅਦਾਕਾਰ ਅਰਜੁਨ ਰਾਮਪਾਲ ਦੇ ਮੁੰਬਈ ਸਥਿਤ ਘਰ ’ਤੇ ਛਾਪਾ ਮਾਰਿਆ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਡਰੱਗ ਕੁਨੈਕਸ਼ਨ ਮਾਮਲੇ ਵਿੱਚ ਹੁਣ ਤਕ ਕਈ ਫਿਲਮੀ ਹਸਤੀਆਂ ਦੇ ਘਰਾਂ ’ਤੇ ਛਾਪੇ ਮਾਰੇ ਗਏ ਹਨ ਤੇ ਬਿਊਰੋ ਵੱਲੋਂ ਪੁੱਛਗਿਛ ਕੀਤੀ ਗਈ ਹੈ। -ਏਜੰਸੀ