ਮੁੰਬਈ, 14 ਅਕਤੂਬਰ
ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਵੱਲੋਂ ਕੁਝ ਰਸੂਖ਼ਦਾਰ ਲੋਕਾਂ ’ਤੇ ਕੀਤੀ ਜਾ ਰਹੀ ਛਾਪੇਮਾਰੀ ਦੇ ਮੱਦੇਨਜ਼ਰ ਮਹਾਰਾਸ਼ਟਰ ਦੇ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਬੁਲਾਰੇ ਨਵਾਬ ਮਲਿਕ ਨੇ ਦੋਸ਼ ਲਾਇਆ ਹੈ ਕਿ ਐਨਸੀਬੀ ਦੇ ਇਰਾਦੇ ਗਲਤ ਹਨ ਤੇ ਉਹ ਲੋਕਾਂ ਨੂੰ ਫਸਾਉਣ ਲਈ ‘ਚੋਣਵੀਂ ਜਾਣਕਾਰੀ ਲੀਕ” ਕਰ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਜਵਾਈ ਸਮੀਰ ਖ਼ਾਨ ’ਤੇ ਏਜੰਸੀ ਵੱਲੋਂ ਲਗਾਏ ਦੋਸ਼ਾਂ ਖ਼ਿਲਾਫ਼ ਉਹ ਹਾਈ ਕੋਰਟ ਜਾਣਗੇ।