ਮੁੰਬਈ: ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਤੋਂ ਅੱਜ ਐੱਨਸੀਬੀ ਵਲੋਂ ਪੁੱਛ-ਪੜਤਾਲ ਕੀਤੀ ਗਈ ਜਦਕਿ ਅਦਾਕਾਰ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਰਾਮਪਾਲ ਸਵੇਰੇ ਕਰੀਬ 11 ਵਜੇ ਐੱਨਸੀਬੀ ਦੇ ਬਲਾਰਡ ਐਸਟੇਟ, ਦੱਖਣੀ ਮੁੰਬਈ ਸਥਿਤ ਜ਼ੋਨਲ ਦਫ਼ਤਰ ਵਿੱਚ ਪੁੱਜਿਆ। 47 ਵਰ੍ਹਿਆਂ ਦੇ ਅਦਾਕਾਰ ਤੋਂ ਹਿੰਦੀ ਫਿਲਮ ਸਨਅਤ ਵਿੱਚ ਨਸ਼ਿਆਂ ਦੀ ਕਥਿਤ ਵਰਤੋਂ ਸਬੰਧੀ ਕੇਸ ਵਿੱਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸੇ ਕੇਸ ਸਬੰਧੀ ਰਾਮਪਾਲ ਦੇ ਵਿਦੇਸ਼ੀ ਦੋਸਤ ਪੌਲ ਬਾਰਟਿਲ ਨੂੰ ਐੱਨਸੀਬੀ ਨੇ ਵੀਰਵਾਰ ਨੂੰ ਪੁੱਛ-ਪੜਤਾਲ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਲਗਾਤਾਰ ਦੋ ਦਿਨ ਐੱਨਸੀਬੀ ਨੇ ਰਾਮਪਾਲ ਦੀ ਮਹਿਲਾ ਮਿੱਤਰ ਗੈਬਰਿਲਾ ਡੇਮੇਟ੍ਰਾਡਿਸ ਤੋਂ ਪੁੱਛਗਿੱਛ ਕੀਤੀ। -ਪੀਟੀਆਈ