ਮੁਬੰਈ, 20 ਨਵੰਬਰ
ਕਰੂਜ਼ ਡਰੱਗ ਕੇਸ ਵਿੱਚ 26 ਦਿਨ ਹਿਰਾਸਤ ਵਿੱਚ ਰਹੇ ਆਰੀਅਨ ਖਾਨ ਦੇ ਖ਼ਿਲਾਫ਼ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਕੋਲ ਕੋਈ ਸਬੂਤ ਨਹੀਂ ਸੀ। ਬਾਲੀਵੁੱਡ ਅਦਾਕਾਰ ਸ਼ਾਹਰੁੱਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਬੰਬੇ ਹਾਈ ਕੋਰਟ ਨੇ ਜ਼ਮਾਲਤ ’ਤੇ ਰਿਹਾਅ ਕਰ ਦਿੱਤਾ ਸੀ। ਇਸ ਜ਼ਮਾਨਤ ਸਬੰਧੀ ਹੁਕਮਾਂ ਨੂੰ ਅੱਜ ਜਨਤਕ ਕੀਤਾ ਗਿਆ ਹੈ। ਹਾਈ ਕੋਰਟ ਦਾ ਮੰਨਣਾ ਹੈ ਕਿ ਆਰੀਅਨ ਖਾਨ ਨੇ ਕੇਸ ਦੇ ਦੋ ਹੋਰਨਾਂ ਮੁਲਜ਼ਮਾਂ ਅਰਬਾਜ਼ ਮਰਚੈਂਟ (ਆਰੀਅਨ ਦਾ ਦੋਸਤ) ਅਤੇ ਮਾਡਲ ਮੁਨਮੁਨ ਧਮੀਚਾ ਨਾਲ ਮਿਲ ਕੇ ਡਰੱਗ ਲੈਣ ਬਾਰੇ ਕੋਈ ਸਾਜ਼ਿਸ਼ ਰਚੀ ਸੀ, ਇਸ ਦਾ ਕੋਈ ਸਬੂਤ ਨਹੀਂ ਹੈ। ਅਦਾਲਤ ਅਨੁਸਾਰ ਆਰੀਅਨ ਦੀ ਵੱਟਸਐਪ ’ਤੇ ਹੋਈ ਗੱਲਬਾਤ ਨੂੰ ਸਬੂਤ ਨਹੀਂ ਮੰਨਿਆ ਜਾ ਸਕਦਾ। -ਪੀਟੀਆਈ