ਬੀਜਾਪੁਰ, 5 ਜੂਨ
ਪੁਲੀਸ ’ਤੇ ਕਈ ਹਮਲਿਆਂ ’ਚ ਸ਼ਾਮਲ ਮਹਿਲਾ ਨਕਸਲੀ ਸੋਮਲੀ ਸੋਡੀ ਉਰਫ਼ ਵਨਿਤਾ (32) ਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਆਤਮ ਸਮਪਰਣ ਕਰ ਦਿੱਤਾ ਹੈ। ਉਸ ’ਤੇ ਪੰਜ ਲੱਖ ਰੁਪਏ ਦਾ ਇਨਾਮ ਸੀ। ਪੁਲੀਸ ਮੁਤਾਬਕ ਉਸ ਨੇ ਆਪਣੀ ਧੀ ਅਤੇ ਪਰਿਵਾਰ ਨਾਲ ਮਿਲਣ ਲਈ ਆਤਮ ਸਮਰਪਣ ਕੀਤਾ ਹੈ। ਉਹ 2003 ਤੋਂ ਨਕਸਲੀਆਂ ਨਾਲ ਜੁੜੀ ਹੋਈ ਸੀ ਅਤੇ 2018 ਤੋਂ ਉਹ ਨਾਗਰਾਮ ਜਥੇਬੰਦੀ ਦੀ ਕਮਾਂਡਰ ਸੀ। ਬੀਜਾਪੁਰ ਦੇ ਐੱਸਪੀ ਅੰਜਨੇਯ ਵਰਸ਼ਨੇਅ ਨੇ ਕਿਹਾ ਕਿ ਸੋਮਲੀ ਨੇ ਸ਼ਨਿਚਰਵਾਰ ਨੂੰ ਆਤਮ ਸਮਰਪਣ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨ ’ਚ ਉਸ ਨੇ ਕਿਹਾ ਕਿ ਮਾਓਵਾਦੀਆਂ ਦੀ ਖੋਖਲੀ ਵਿਚਾਰਧਾਰਾ, ਵਿਤਕਰੇ ਵਾਲੇ ਰਵੱਈਏ ਅਤੇ ਪਰਿਵਾਰ ਪ੍ਰਤੀ ਸਨੇਹ ਕਾਰਨ ਉਹ ਨਕਸਲੀ ਲਹਿਰ ਤੋਂ ਪਾਸਾ ਵੱਟ ਰਹੀ ਹੈ। ਵਨਿਤਾ ਵੱਲੋਂ ਹਥਿਆਰ ਸੁੱਟਣ ਮਗਰੋਂ ਉਸ ਨੂੰ ਸਰਕਾਰੀ ਨੀਤੀ ਤਹਿਤ 10 ਹਜ਼ਾਰ ਰੁਪਏ ਦੀ ਨਕਦ ਸਹਾਇਤਾ ਦਿੱਤੀ ਗਈ ਹੈ। -ਪੀਟੀਆਈ