ਮੁੰਬਈ, 22 ਨਵੰਬਰ
ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਤੇ ਨਾਰਕੋਟਿਕਸ ਕੰਟਰੋਲ ਬਿਓਰੋ ਦੀ ਮੁੰਬਈ ਖੇਤਰੀ ਇਕਾਈ ਦੇ ਡਾਇਰੈਕਟਰ ਸਮੀਰ ਵਾਨਖੇੜੇ ਦਰਮਿਆਨ ਵਿਵਾਦ ਜਾਰੀ ਹੈ। ਬੰਬੇ ਹਾਈ ਕੋਰਟ ਨੇ ਅੱਜ ਨਵਾਬ ਮਲਿਕ ਨੂੰ ਝਟਕਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਟਵੀਟਾਂ ਜ਼ਰੀਏ ਵਾਨਖੇੜੇ ਖਿਲਾਫ਼ ਲਾਏ ਦੋਸ਼ ਰੰਜਿਸ਼ ਤੋਂ ਪ੍ਰੇਰਿਤ ਹਨ। ਅਦਾਲਤ ਨੇ ਕਿਹਾ ਕਿ ਮੰਤਰੀ ਵਾਨਖੇੜੇ ਤੇ ਪਰਿਵਾਰ ਖ਼ਿਲਾਫ਼ ਕੋਈ ਬਿਆਨ ਸਚਾਈ ਸਾਹਮਣੇ ਆਉਣ ’ਤੇ ਹੀ ਦੇ ਸਕਦੇ ਹਨ। ਦੱਸਣਯੋਗ ਹੈ ਕਿ ਨਵਾਬ ਮਲਿਕ ਨੇ ਦੋਸ਼ ਲਾਇਆ ਸੀ ਕਿ ਸਮੀਰ ਅਸਲ ਵਿਚ ਮੁਸਲਿਮ ਹਨ ਪਰ ਉਸ ਨੇ ਨੌਕਰੀ ਹਾਸਲ ਕਰਨ ਲਈ ਫਰਜ਼ੀ ਦਸਤਾਵੇਜ਼ ਪੇਸ਼ ਕੀਤੇ ਜਿਸ ਵਿਚ ਉਸ ਨੇ ਆਪਣੇ ਆਪ ਨੂੰ ਐਸਸੀ ਵਰਗ ਨਾਲ ਸਬੰਧਤ ਦੱਸਿਆ।