ਮੁੰਬਈ: ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਨਵਾਬ ਮਲਿਕ ਨੇ ਬੰਬੇ ਹਾਈ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਸ ਨੂੰ ਹਿਰਾਸਤ ’ਚੋਂ ਰਿਹਾਅ ਕਰਨ ਸਬੰਧੀ ਅੰਤਰਿਮ ਹੁਕਮ ਦਿੱਤੇ ਜਾਣ। ਈਡੀ ਨੇ ਪਿਛਲੇ ਮਹੀਨੇ ਮਲਿਕ ਨੂੰ ਗ੍ਰਿਫ਼ਤਾਰ ਕੀਤਾ ਸੀ। ਮਲਿਕ ਦੇ ਵਕੀਲ ਅਮਿਤ ਦੇਸਾਈ ਨੇ ਅਦਾਲਤ ’ਚ ਕਿਹਾ ਕਿ ਪੁਲੀਸ ਅਧਿਕਾਰੀ ਕਾਲਪਨਿਕ ਆਧਾਰ ’ਤੇ ਸੰਗਠਿਤ ਅਪਰਾਧ ਦੇ ਮਾਮਲੇ ’ਚ ਉਨ੍ਹਾਂ ਦੀ ਸ਼ਮੂਲੀਅਤ ਦੇ ਸ਼ੱਕ ’ਚ ਕਿਸੇ ਨੂੰ ਵੀ ਬਦਨਾਮ ਨਹੀਂ ਕਰ ਸਕਦੇ ਹਨ। ਉਨ੍ਹਾਂ ਬੈਂਚ ਨੂੰ ਦੱਸਿਆ ਕਿ ਮਲਿਕ ਹੁਣ ਪੀੜਤ ਹਨ ਕਿਉਂਕਿ ਸੰਪਤੀ ਦੇ ਮੂਲ ਮਾਲਕ ਮੁਨੀਰਾ ਪਲੰਬਰ ਨੇ ਸੰਪਤੀ ਦੀ ਵਿਕਰੀ ਲਈ ਪਾਵਰ ਆਫ਼ ਅਟਾਰਨੀ ਦੇਣ ਬਾਰੇ ਆਪਣਾ ਮਨ ਬਦਲ ਲਿਆ ਹੈ। ਉਨ੍ਹਾਂ ਕਿਹਾ ਕਿ ਮਲਿਕ ਪਹਿਲਾਂ ਹੀ 16 ਦਿਨ ਜੇਲ੍ਹ ’ਚ ਬਿਤਾ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਅੰਤਰਿਮ ਰਾਹਤ ਦਿੱਤੀ ਜਾਵੇ। ਹਾਈ ਕੋਰਟ ਵੱਲੋਂ ਵੀਰਵਾਰ ਨੂੰ ਵੀ ਇਸ ਅਰਜ਼ੀ ’ਤੇ ਸੁਣਵਾਈ ਕੀਤੀ ਜਾਵੇਗੀ। -ਪੀਟੀਆਈ