ਨਵੀਂ ਦਿੱਲੀ, 4 ਜੂਨ
ਭਾਰਤੀ ਸਮੁੰਦਰੀ ਫ਼ੌਜ ਨੇ ਜਲ ਸਰਵੇ ਬੇੜੇ ਆਈਐੱਨਐੱਸ ਸੰਧਾਇਕ ਨੂੰ 40 ਸਾਲ ਦੀ ਤੱਕ ਦੇਸ਼ ਦੀ ਸੇਵਾ ਮਗਰੋਂ ਸ਼ੁੱਕਰਵਾਰ ਨੂੰ ਵਿਸ਼ਾਖਾਪਟਨਮ ਵਿੱਚ ਸੇਵਾਮੁਕਤ ਕਰ ਦਿੱਤਾ ਹੈ। ਇੱਕ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਸਮੁੰਦਰੀ ਜਹਾਜ਼ ਨੇ ਸੇਵਾਵਾਂ ਦੌਰਾਨ ਦੇਸ਼ ਦੇ ਪੂਰਬੀ ਅਤੇ ਪੱਛਮੀ ਤੱਟੀ ਖੇਤਰਾਂ ਵਿੱਚ ਕਰੀਬ 200 ਵੱਡੇ ਜਲ ਸਰਵੇ ਕੀਤੇ। ਇਸ ਰਾਹੀਂ ਕਈ ਛੋਟੇ ਸਰਵੇ ਵੀ ਕੀਤੇ ਗਏ। ਉਸ ਨੇ ਅੰਡਮਾਨ ਸਾਗਰ ਅਤੇ ਗੁਆਂਢੀ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦੇ ਸਰਵੇ ਕੀਤੇ ਹਨ। -ਪੀਟੀਆਈ