ਨਵੀਂ ਦਿੱਲੀ : ਭਾਰਤੀ ਜਲ ਸੈਨਾ ਨੇ ਬੰਗਾਲ ਦੀ ਖਾੜੀ ’ਚੋਂ ਸਮੁੰਦਰੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਮਿਜ਼ਾਈਲ ਦੀ ਪਰਖ਼ ਆਈਐਨਐੱਸ ਕੋਰਾ ਤੋਂ ਕੀਤੀ ਗਈ ਹੈ। ਜਲ ਸੈਨਾ ਵੱਲੋਂ ਰਣਨੀਤਕ ਸਮੁੰਦਰੀ ਖਿੱਤੇ ਵਿਚ ਅਭਿਆਸ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਸਮੁੰਦਰੀ ਸਰਹੱਦ ’ਤੇ ਜੰਗੀ ਤਿਆਰੀ ਨੂੰ ਪਰਖ਼ਣਾ ਵੀ ਹੈ। ਮਿਜ਼ਾਈਲ ਆਈਐਨਐੱਸ ਪ੍ਰਬਲ ਨੇ ਦਾਗ਼ੀ ਸੀ। -ਪੀਟੀਆਈ