ਨਵੀਂ ਦਿੱਲੀ:
ਇੱਥੋਂ ਦੀ ਇੱਕ ਅਦਾਲਤ ਨੇ ਕਰੋਨਾਵਾਇਰਸ ਮਹਾਮਾਰੀ ਦੌਰਾਨ ਆਕਸੀਜਨ ਕੰਸਨਟਰੇਟਰ ਦੀ ਕਥਿਤ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਕਰਨ ਦੇ ਸਿਲਸਿਲੇ ’ਚ ਗ੍ਰਿਫ਼ਤਾਰ ਕਾਰੋਬਾਰੀ ਨਵਨੀਤ ਕਾਲੜਾ ਤੋਂ ਪੰਜ ਦਿਨ ਹੋਰ ਪੁੱਛ-ਪੜਤਾਲ ਕਰਨ ਸਬੰਧੀ ਦਿੱਲੀ ਪੁਲੀਸ ਵੱਲੋਂ ਦਾਇਰ ਅਪੀਲ ਅੱਜ ਰੱਦ ਕਰ ਦਿੱਤੀ ਹੈ। ਕਾਲੜਾ ਦੇ ਰੇਸਤਰਾਂ ਖਾਨ ਚਾਚਾ, ਟਾਊਨ ਹਾਲ ਤੇ ਨੇਗੀ ਐਂਡ ਜੂ ’ਤੇ ਪਿਛਲੇ ਦਿਨੀਂ ਮਾਰੇ ਗਏ ਛਾਪਿਆਂ ਦੌਰਾਨ 524 ਆਕਸੀਜਨ ਕੰਸਨਟਰੇਟਰ ਬਰਾਮਦ ਕੀਤੇ ਗਏ ਸਨ। ਕਾਲੜਾ ਨੂੰ 16 ਮਈ ਦੀ ਰਾਤ ਨੂੰ ਗੁਰੂਗ੍ਰਾਮ ਤੋਂ ਫੜਿਆ ਗਿਆ ਸੀ ਅਤੇ ਅਗਲੇ ਦਿਨ ਉਸ ਨੂੰ ਰਸਮੀ ਤੌਰ ’ਤੇ ਹਿਰਾਸਤ ’ਚ ਲੈ ਲਿਆ ਗਿਆ ਸੀ। ਮੈਟਰੋਪਾਲਿਟਨ ਜੱਜ ਵਸੁੰਧਰਾ ਆਜ਼ਾਦ ਨੇ ਕਿਹਾ, ‘ਮੇਰਾ ਵਿਚਾਰ ਹੈ ਕਿ ਪੁਲੀਸ ਰਿਮਾਂਡ ਦੀ ਲੋੜ ਨਹੀਂ ਹੈ। ਅਪੀਲ ਖਾਰਜ ਕੀਤੀ ਜਾਂਦੀ ਹੈ।’
-ਪੀਟੀਆਈ