ਨਵੀਂ ਦਿੱਲੀ, 12 ਜੁਲਾਈ
ਦੇਸ਼ ਦੇ ਕੌਮੀ ਚਿੰਨ੍ਹ ਦੀ ਦਿੱਖ ਨੂੰ ਬਦਲਣ ਕਾਰਨ ਵਿਰੋਧੀ ਧਿਰਾਂ ਨੇ ਮੋਦੀ ਸਰਕਾਰ ’ਤੇ ਨਿਸ਼ਾਨੇ ਸਾਧੇ ਹਨ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਟਵੀਟ ਕਰ ਕੇ ਸਵਾਲ ਕੀਤਾ ਹੈ ਕਿ ਉਹ 130 ਕਰੋੜ ਦੇਸ਼ ਵਾਸੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਕੌਮੀ ਚਿੰਨ੍ਹ ਨੂੰ ਬਦਲਣ ਵਾਲਿਆਂ ਨੂੰ ਰਾਸ਼ਟਰ ਵਿਰੋਧੀ ਕਹਿਣਾ ਚਾਹੀਦਾ ਹੈ ਕਿ ਨਹੀਂ। ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਜਵਾਹਰ ਸਰਕਾਰ ਤੇ ਮਹੂਆ ਮੋਇਤਰਾ ਨੇ ਸੰਸਦ ਭਵਨ ਦੇ ਸਿਖਰ ’ਤੇ ਲਾਏ ਗਏ ਅਸ਼ੋਕ ਸਤੰਭ ਵਿਚ ਸ਼ੇਰਾਂ ਨੂੰ ਸਹੀ ਢੰਗ ਨਾਲ ਨਾ ਲਗਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਦੋਸ਼ ਲਾਏ ਕਿ ਹੁਣ ਵਾਲੇ ਸ਼ੇਰਾਂ ਨੂੰ ਹਮਲਾਵਰ ਢੰਗ ਨਾਲ ਦਿਖਾਇਆ ਗਿਆ ਹੈ। ਉਨ੍ਹਾਂ ਇਸ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ ਹੈ।