ਨਵੀਂ ਦਿੱਲੀ, 18 ਜੂਨ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲਏ ਸਨ ਉਸੇ ਤਰ੍ਹਾਂ ਉਨ੍ਹਾਂ ਨੂੰ ਦੇਸ਼ ਦੇ ਨੌਜਵਾਨਾਂ ਦੀ ਮੰਗ ਨੂੰ ਮੰਨਦੇ ਹੋਏ ਫੌਜ ਵਿੱਚ ਭਰਤੀ ਸਬੰਧੀ ‘ਅਗਨੀਪਥ’ ਯੋਜਨਾ ਨੂੰ ਵੀ ਵਾਪਸ ਲੈ ਲੈਣਾ ਚਾਹੀਦਾ ਹੈ। ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਮੋਦੀ ਨੇ ਬੀਤੇ ਅੱਠ ਸਾਲਾਂ ਵਿੱਚ ‘ਜੈ ਜਵਾਨ , ਜੈ ਕਿਸਾਨ’ ਨਾਅਰੇ ਦੀ ਅਹਿਮਤੀ ਦੀ ‘ਬੇਇਜ਼ਤੀ’ ਕੀਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ‘ਪ੍ਰਧਾਨ ਮੰਤਰੀ ਨੂੰ ‘ਮੁਆਫ਼ੀਵੀਰ’ ਬਣ ਕੇ ਨੌਜਵਾਨਾਂ ਦੀ ਮੰਗ ਮੰਨਣੀ ਚਾਹੀਦੀ ਹੈ ਤੇ ਅਗਨੀਪਥ ਯੋਜਨਾ ਵਾਪਸ ਲੈਣੀ ਚਾਹੀਦੀ ਹੈ।’ -ਪੀਟੀਆਈ