ਮੇਰਠ, 8 ਅਗਸਤ
ਮੇਰਠ ਜ਼ਿਲ੍ਹੇ ਦੇ ਸ਼ਾਸਤਰੀ ਨਗਰ ਵਿੱਚ ਇਕ ਬਜ਼ੁਰਗ ਔਰਤ ਤੇ ਉਸ ਦੀ ਦੋਹਤੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ। ਅੱਜ ਸਵੇਰੇ ਘਰ ਵਿੱਚ ਕੰਮ ਕਰਨ ਵਾਲੀ ਇਕ ਔਰਤ ਨੇ ਇਹ ਜਾਣਕਾਰੀ ਦਿੱਤੀ। ਐੱਸਐੱਸਪੀ ਰੋਹਿਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਕੌਸ਼ਲ ਸਿਰੋਹੀ (60) ਅਤੇ ਉਸ ਦੀ ਦੋਹਤੀ ਤਮੰਨਾ (10) ਵਜੋਂ ਹੋਈ ਹੈ। ਜਦੋਂ ਨੌਕਰਾਣੀ ਘਰ ਪਹੁੰਚੀ ਤਾਂ ਦਰਵਾਜ਼ਾ ਖੁੱਲ੍ਹਾ ਪਿਆ ਸੀ ਤੇ ਦੋਹਾਂ ਦੀਆਂ ਲਾਸ਼ਾਂ ਖੂਨ ’ਚ ਲਿੱਬੜੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਗੁੱਥੀ ਸੁਲਝਾ ਲਈ ਜਾਵੇਗੀ। -ਪੀਟੀਆਈ