ਔਰੰਗਾਬਾਦ, 16 ਜੂਨ
ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਨੇ ਅੱਜ 135 ਬਿਸਤਰਿਆਂ ਦਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ। ਗੁਰਦੁਆਰਾ ਬੋਰਡ ਦੇ ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਹਸਪਤਾਲ ਬਣਾਉਣ ਲਈ 13 ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ। ਗੁਰਦੁਆਰਾ ਬੋਰਡ ਕੋਲ ਢੁਕਵੀਂ ਜ਼ਮੀਨ ਪਹਿਲਾਂ ਹੀ ਹੈ ਅਤੇ ਥਾਂ ਦੀ ਚੋਣ ਕੀਤੀ ਜਾਣੀ ਬਾਕੀ ਹੈ। ਪ੍ਰਬੰਧਕਾਂ ਅਨੁਸਾਰ ਇਸ ਪ੍ਰਾਜੈਕਟ ਨੂੰ ਦੋ ਤੋਂ ਤਿੰਨ ਸਾਲ ਦੇ ਵਿੱਚ ਨੇਪਰੇ ਚਾੜ੍ਹਿਆ ਜਾਵੇਗਾ।13 ਮੈਂਬਰੀ ਕਮੇਟੀ ਪਦਮ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੀ ਅਗਵਾਈ ਹੇਠ ਕੰਮ ਕਰੇਗੀ। ਇਸ ਦੇ ਮੈਂਬਰਾਂ ਵਿੱਚ ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ, ਕ੍ਰਿਕਟਰ ਹਰਭਜਨ ਸਿੰਘ, ਗਾਇਕ ਮੀਕਾ ਸਿੰਘ ਅਤੇ ਹੋਰ ਸ਼ਾਮਲ ਹਨ। -ਪੀਟੀਆਈ