ਨਵੀਂ ਦਿੱਲੀ: ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵਿਧਾਨ ਸਭਾ ਚੋਣਾਂ ਆਧਾਰਿਤ ਸੂਬਿਆਂ ’ਚ ਵੋਟਾਂ ਦੀ ਗਿਣਤੀ ਮਗਰੋਂ ਜੇਤੂ ਜਲੂਸ ਕੱਢਣ ’ਤੇ ਚੋਣ ਕਮਿਸ਼ਨ ਵੱਲੋਂ ਪਾਬੰਦੀ ਲਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਨੱਡਾ ਨੇ ਟਵੀਟ ਕੀਤਾ, ‘ਮੈਂ ਚੋਣਾਂ ’ਚ ਜਿੱਤ ਦੇ ਜਸ਼ਨ ਸਮਾਗਮਾਂ ਤੇ ਜਲਸਿਆਂ ’ਤੇ ਪਾਬੰਦੀ ਲਾਉਣ ਸਬੰਧੀ ਭਾਰਤੀ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਵਾਗਤ ਕਰਦਾ ਹਾਂ। ਮੈਂ ਭਾਜਪਾ ਦੀਆਂ ਸਾਰੀਆਂ ਸੂਬਾਈ ਇਕਾਈਆਂ ਨੂੰ ਇਸ ਫ਼ੈਸਲੇ ਦੀ ਸਖਤੀ ਨਾਲ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਭਾਜਪਾ ਦੇ ਸਾਰੇ ਕਾਰਕੁਨ ਸੰਕਟ ਦੀ ਇਸ ਘੜੀ ’ਚ ਲੋੜਵੰਦਾਂ ਮਦਦ ਕਰ ਰਹੇ ਹਨ।’ -ਪੀਟੀਆਈ