ਨਵੀਂ ਦਿੱਲੀ: ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਨ ’ਤੇ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦਿਆਂ ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ ਕਿ ਕਾਂਗਰਸੀ ਆਗੂ ਵੱਲੋਂ ਰੱਖਿਆ ਤੇ ਵਿਦੇਸ਼ ਨੀਤੀ ਸਬੰਧੀ ਮਾਮਲਿਆਂ ਦਾ ਰਾਜਸੀਕਰਨ ਕਰਨ ਦੇ ਯਤਨਾਂ ਤੋਂ ਇੱਕ ਪੀੜ੍ਹੀ ਵੱਲੋਂ ਆਪਣੇ ਪੁਰਾਣੇ ਪਾਪ ਧੋਣ ਅਤੇ ਮੋਦੀ ਨੂੰ ਤਬਾਹ ਕਰਨ ਦੇ ਮਾੜੇ ਇਰਾਦਿਆਂ ਬਾਰੇ ਪਤਾ ਲੱਗਦਾ ਹੈ। ਸ੍ਰੀ ਗਾਂਧੀ ’ਤੇ ਕਮਜ਼ੋਰ ਤੱਥਾਂ ਤੇ ਚਿੱਕੜ-ਉਛਾਲੀ ਵਾਲੀਆਂ ਟਿੱਪਣੀਆਂ ਕਰਨ ਦੇ ਦੋਸ਼ ਲਾਉਂਦਿਆਂ ਸ੍ਰੀ ਨੱਡਾ ਨੇ ਟਵੀਟ ਕਰਦਿਆਂ ਦੋਸ਼ ਲਾਇਆ ਕਿ ਸਾਬਕਾ ਕਾਂਗਰਸ ਪ੍ਰਧਾਨ ਪਿਛਲੇ ਕਈ ਸਾਲਾਂ ’ਚ ਨੇ ਭਾਰਤ ਦੇ ਰੱਖਿਆ ਬਲਾਂ ’ਤੇ ਵਿਸ਼ਵਾਸ ਕਰਨ ਦੀ ਬਜਾਇ ਚੀਨ ਤੋਂ ਮਿਲਣ ਵਾਲੀ ਜਾਣਕਾਰੀ ਨੂੰ ਹੀ ਤਰਜੀਹ ਦਿੱਤੀ ਹੈ, ਭਾਵੇਂ ਇਹ ਡੋਕਲਾਮ ਸੰਕਟ ਹੋਵੇ ਜਾਂ ਚੀਨ ਨਾਲ ਮੌਜੂਦਾ ਸਥਿਤੀ। –ਪੀਟੀਆਈ