ਬਕਸਰ (ਬਿਹਾਰ), 20 ਅਕਤੂਬਰ
ਕਾਂਗਰਸ ਪਾਰਟੀ ਨੂੰ ‘ਦੇਸ਼-ਵਿਰੋਧੀ’ ਕਰਾਰ ਦਿੰਦਿਆਂ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਅੱਜ ਕਿਹਾ ਕਿ ਜਦੋਂ ਭਾਰਤ ਵਿੱਚ ਚੋਣਾਂ ਦਾ ਮਾਹੌਲ ਹੈ ਤਾਂ ਕਾਂਗਰਸ ਦੇ ਆਗੂ ਪਾਕਿਸਤਾਨ ਦੀ ਸ਼ਲਾਘਾ ਕਰ ਰਹੇ ਹਨ। ਨੱਡਾ ਨੇ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਕੋਲ ਆਪਣੀ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਬੋਲਣ ਜੋਗਾ ਕੁਝ ਹੈ ਹੀ ਨਹੀਂ, ਜਿਸ ਕਰਕੇ ਇਹ ਪਾਕਿਸਤਾਨ ਦਾ ਗੁਣਗਾਣ ਕਰ ਰਹੇ ਹਨ। ਨੱਡਾ ਨੇ ਇੱਥੇ ਰੈਲੀ ਦੌਰਾਨ ਕਿਹਾ, ‘‘ਬਿਹਾਰ ਚੋਣਾਂ ਦਾ ਪਾਕਿਤਸਾਨ ਨਾਲ ਕੀ ਸਬੰਧ ਹੈ? ਪ੍ਰੰਤੂ ਕਾਂਗਰਸ ਆਗੂਆਂ ਵਲੋਂ ਪਾਕਿਸਤਾਨ ਦਾ ਗੁਣਗਾਣ ਕੀਤਾ ਜਾ ਰਿਹਾ ਹੈ। ਨੱਡਾ ਨੇ ਰਾਹੁਲ ਗਾਂਧੀ ’ਤੇ ‘ਪਾਕਿਸਤਾਨ ਅਤੇ ਵੱਖਵਾਦੀਆਂ’ ਦੀ ਭਾਸ਼ਾ ਬੋਲਣ ਦੇ ਦੋਸ਼ ਲਾਏ। -ਪੀਟੀਆਈ