ਮੇਰੀ ਅਸਹਿਮਤੀ ਨੂੰ ਦੇਸ਼ਧ੍ਰੋਹ ਦੀ ਕਾਰਵਾਈ ਵਜੋਂ ਦੇਖਿਆ ਗਿਆ: ਫੈਸਲ

ਮੇਰੀ ਅਸਹਿਮਤੀ ਨੂੰ ਦੇਸ਼ਧ੍ਰੋਹ ਦੀ ਕਾਰਵਾਈ ਵਜੋਂ ਦੇਖਿਆ ਗਿਆ: ਫੈਸਲ

ਸ੍ਰੀਨਗਰ/ਨਵੀਂ ਦਿੱਲੀ, 11 ਅਗਸਤ

ਸਾਲ 2009 ਵਿੱਚ ਸਿਵਲ ਸੇਵਾਵਾਂ ਇਮਤਿਹਾਨ ਵਿੱਚ ਦੇਸ਼ ਭਰ ’ਚੋਂ ਅੱਵਲ ਆਏ ਜੰਮੂ ਕਸ਼ਮੀਰ ਦੇ ਪਹਿਲੇ ਨਾਗਰਿਕ ਸ਼ਾਹ ਫੈਸਲ ਨੇ ਅੱਜ ਕਿਹਾ ਕਿ ਪਿਛਲੇ ਵਰ੍ਹੇ ਊਨ੍ਹਾਂ ਦੇ ਸਿਆਸਤ ਵਿੱਚ ਕਦਮ ਰੱਖਣ ਦੇ ਫ਼ੈਸਲੇ ਨੇ ਫ਼ਾਇਦੇ ਨਾਲੋਂ ਵੱਧ ਨੁਕਸਾਨ ਕੀਤਾ ਹੈ ਕਿਉਂਕਿ ਊਨ੍ਹਾਂ ਦੀ ਅਸਹਿਮਤੀ ਵਾਲੀ ਇਸ ‘ਨਿਰਦੋਸ਼ ਕਾਰਵਾਈ’ ਨੂੰ ‘ਦੇਸ਼ਧ੍ਰੋਹ ਦੀ ਕਾਰਵਾਈ’ ਵਜੋਂ ਦੇਖਿਆ ਗਿਆ।

ਸਿਆਸਤ ਛੱਡਣ ਦੇ ਐਲਾਨ ਤੋਂ ਅਗਲੇ ਦਿਨ 37 ਵਰ੍ਹਿਆਂ ਦੇ ਫੈਸਲ ਨੇ ਆਪਣੇ ਫ਼ੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ, ‘‘ਅਸੀਂ ਸਮੇਂ ਨਾਲ ਸਿੱਖਦੇ ਹਾਂ’’ ਅਤੇ ਪਿਛਲੇ ਵਰ੍ਹੇ 5 ਅਗਸਤ ਨੂੰ ਵਿਸ਼ੇਸ਼ ਦਰਜਾ ਰੱਦ ਕੀਤੇ ਜਾਣ ਨਾਲ ਕਸ਼ਮੀਰ ਵਿੱਚ ਇੱਕ ਨਵੀਂ ਸਿਆਸੀ ਸੱਚਾਈ ਸਾਹਮਣੇ ਆਈ ਹੈ। ਊਨ੍ਹਾਂ ਪਿੱਛੇ ਵਰ੍ਹੇ ਜਨਵਰੀ ਵਿੱਚ ਆਈਏਐੱਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪੰਜ ਅਗਸਤ ਨੂੰ ਧਾਰਾ 370 ਮਨਸੂਖ ਕੀਤੇ ਜਾਣ ਮਗਰੋਂ ਫੈਸਲ ਨੂੰ ਇਹਤਿਆਤੀ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਬਾਅਦ ਵਿੱਚ ਊਨ੍ਹਾਂ ਖ਼ਿਲਾਫ਼ ਪਬਲਿਕ ਸੇਫਟੀ ਐਕਟ (ਪੀਐੱਸਏ) ਲਾ ਦਿੱਤਾ ਗਿਆ ਸੀ। ਕੁਝ ਸਮਾਂ ਪਹਿਲਾਂ ਹੀ ਰਿਹਾਅ ਕੀਤੇ ਫੈਸਲ ਨੇ ਕਿਹਾ, ‘‘ਨਜ਼ਰਬੰਦੀ ਦੌਰਾਨ ਮੈਂ ਇਸ ਬਾਰੇ ਬਹੁਤ ਸੋਚਿਆ ਅਤੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਅਜਿਹਾ ਵਿਅਕਤੀ ਨਹੀਂ ਹਾਂ, ਜੋ ਲੋਕਾਂ ਨਾਲ ਵਾਅਦੇ ਕਰੇ ਕਿ ਮੈਂ ਇਨ੍ਹਾਂ ਫ਼ੈਸਲਿਆਂ ਨੂੰ ਬਦਲ ਸਕਦਾ ਹਾਂ।’’ ਫੈਸਲ ਨੇ ਕਿਹਾ ਕਿ ਊਨ੍ਹਾਂ ਨੂੰ ਇਹ ਗੱਲ ਸਪੱਸ਼ਟ ਸੀ ਕਿ ਸਾਲ 1949 ਵਿਚ ਧਾਰਾ 370 ਸੰਵਿਧਾਨ ਵਿੱਚ ਸ਼ਾਮਲ ਕੀਤੀ ਗਈ ਸੀ ਅਤੇ ਸਾਲ 2019 ਵਿੱਚ ਇਸ ਨੂੰ ਮਨਸੂੁਖ ਕਰ ਦਿੱਤਾ ਗਿਅਾ। ਊਨ੍ਹਾਂ ਕਿਹਾ, ‘‘ਮੈਂ ਆਪਣੇ ਆਪ ਨੂੰ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਨੂੰ ਬਦਲਣ ਦੇ ਝੂਠੇ ਸੁਪਨੇ ਵੇਚ ਕੇ ਮੈਂ ਸਿਆਸਤ ਨਹੀਂ ਕਰ ਸਕਦਾ ਅਤੇ ਇਸ ਨਾਲੋਂ ਬਿਹਤਰ ਹੈ ਕਿ ਸਿਆਸਤ ਛੱਡ ਦਿੱਤੀ ਜਾਵੇ ਅਤੇ ਲੋਕਾਂ ਨੂੰ ਸੱਚ ਦੱਸਿਆ ਜਾਵੇ।’’

ਸਿਆਸੀ ਪਾਰਟੀ ਬਣਾਊਣ ਦੇ ਆਪਣੇ ਫ਼ੈਸਲੇ ਬਾਰੇ ਫੈਸਲ ਨੇ ਕਿਹਾ ਕਿ ਊਹ ਜੰਮੂ ਕਸ਼ਮੀਰ ਵਿੱਚ ਲੋਕਤੰਤਰੀ ਸਿਆਸਤ ਦੀ ਬਹਾਲੀ ਚਾਹੁੰਦੇ ਸਨ। ਊਨ੍ਹਾਂ ਕਿਹਾ, ‘‘ਪ੍ਰੰਤੂ (ਆਈਏਐੱਸ) ਛੱਡਣ ਤੋਂ ਬਾਅਦ ਛੇਤੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਅਸਹਿਮਤੀ ਵਾਲੀ ਮੇਰੀ ਇਸ ਬੇਗੁਨਾਹ ਕਾਰਵਾਈ ਨੂੰ ਦੇਸ਼ਧ੍ਰੋਹ ਦੀ ਕਾਰਵਾਈ ਵਾਂਗ ਦੇਖਿਆ ਜਾ ਰਿਹਾ ਹੈ। ਇਸ ਨੇ ਫ਼ਾਇਦੇ ਨਾਲੋਂ ਵੱਧ ਨੁਕਸਾਨ ਕਰ ਦਿੱਤਾ।’’ ਊਨ੍ਹਾਂ ਕਿਹਾ ਕਿ ਊਨ੍ਹਾਂ ਦੇ ਇਸ ਕਦਮ ਨੇ ਸਿਵਲ ਸੇਵਾਵਾਂ ਵਿੱਚ ਆਊਣ ਦੇ ਇੱਛੁਕ ਬਹੁਤ ਸਾਰੇ ਊਮੀਦਵਾਰਾਂ ਨੂੰ ਨਿਰ-ਊਤਸ਼ਾਹਿਤ ਕੀਤਾ ਅਤੇ ਊਨ੍ਹਾਂ ਦੇ ਸਹਿਪਾਠੀਆਂ ਨੇ ਇਸ ਨੂੰ ਧੋਖਾ ਸਮਝਿਆ।

ਫੈਸਲ ਨੇ ਭਵਿੱਖੀ ਯੋਜਨਾਵਾਂ ਬਾਰੇ ਕੁਝ ਸਪੱਸ਼ਟਤਾ ਨਾ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਊਨ੍ਹਾਂ ਨੇ ਹਮੇਸ਼ਾ ਅਮਨ-ਸ਼ਾਂਤੀ ਵਾਲੇ ਜੰਮੂ ਕਸ਼ਮੀਰ ਦਾ ਸੁਪਨਾ ਦੇਖਿਆ ਹੈ, ਜਿੱਥੇ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਬਿਹਤਰੀਨ ਮੌਕੇ ਹੋਣ। ਊਨ੍ਹਾਂ ਕਿਹਾ, ‘‘ਪਰ ਮੈਨੂੰ ਨਹੀਂ ਪਤਾ ਕਿ ਹੁਣ ਇਹ ਕਿਵੇਂ ਹੋਵੇਗਾ। ਇਸ ਵੇਲੇ ਮੈਨੂੰ ਜ਼ਿੰਦਗੀ ਵਿੱਚ ਆਪਣੇ ਅਗਲੇ ਕਦਮਾਂ ਬਾਰੇ ਕੁਝ ਪਤਾ ਨਹੀਂ ਹੈ।’’ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਮੁੜ ਵਾਪਸੀ ਬਾਰੇ ਫੈਸਲ ਨੇ ਕਿਹਾ, ‘‘ਇਹ ਸਰਕਾਰ ਦਾ ਵਿਸ਼ੇਸ਼ ਅਧਿਕਾਰ ਹੈ....ਮੈਂ ਹਮੇਸ਼ਾ ਹੀ ਕਹਿੰਦਾ ਹੈ ਕਿ ਮੈਂ ਸਿਸਟਮ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦਾ ਹਾਂ। ਦੇਖਦੇ ਹਾਂ ਮੇਰੇ ਲਈ ਅੱਗੇ ਕੀ ਹੈ।’’ -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All