ਨਵੀਂ ਦਿੱਲੀ, 2 ਮਈ
ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅਸਿੱਧੇ ਨਿਸ਼ਾਨੇ ਸਾਧੇ। ਉਸ ਨੇ ਆਪਣੀ ਗ੍ਰਿਫ਼ਤਾਰੀ ਨੂੰ 56 ਇੰਚ ਵਾਲਾ ਕਾਇਰਤਾ ਵਾਲਾ ਕਾਰਾ ਦੱਸਦਿਆਂ ਇਸ ਨੂੰ ਸਾਜਿਸ਼ ਦੱਸਿਆ। ਉਸ ਨੇ ਦਾਅਵਾ ਕੀਤਾ ਕਿ ਅਸਾਮ ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੋਚੀ-ਸਮਝੀ ਸਾਜ਼ਿਸ਼ ਸੀ ਅਤੇ ਇਹ ਪ੍ਰੋਟੋਕਾਲ ਦੀ ਉਲੰਘਣਾ ਅਤੇ ਨੇਮਾਂ ਦੀ ਉਲੰਘਣਾ ਸੀ। ਪ੍ਰਧਾਨ ਮੰਤਰੀ ਖ਼ਿਲਾਫ਼ ਟਵੀਟ ਕੀਤੇ ਜਾਣ ’ਤੇ ਅਸਾਮ ਪੁਲੀਸ ਨੇ ਉਸ ਨੂੰ 19 ਅਪਰੈਲ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਸੀ। ਜ਼ਮਾਨਤ ਮਿਲਣ ਮਗਰੋਂ ਦਲਿਤ ਆਗੂ ਨੂੰ ਇਕ ਮਹਿਲਾ ਪੁਲੀਸ ਕਰਮੀ ’ਤੇ ਹਮਲੇ ਦੇ ਦੋਸ਼ ਹੇਠ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਸੀ।