ਯਮੁਨਾਨਗਰ, 1 ਦਸੰਬਰ
ਹਰਿਆਣਾ ਵਿੱਚ ‘ਲਵ ਜਹਾਦ’ ਖ਼ਿਲਾਫ਼ ਤਜਵੀਜ਼ਤ ਕਾਨੂੰਨ ਬਣਾਉਣ ਲਈ ਜਿੱਥੇ ਪਿਛਲੇ ਹਫ਼ਤੇ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, ਉਥੇ ਸੂਬੇ ਇਕ ਮੁਸਲਿਮ ਨੌਜਵਾਨ ਨੇ ਹਿੰਦੂ ਲੜਕੀ ਨਾਲ ਵਿਆਹ ਕਰਵਾਉਣ ਲਈ ਹਿੰਦੂ ਧਰਮ ਕਬੂਲ ਲਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ਮਗਰੋਂ ਇਸ ਜੋੜੇ ਨੂੰ ਪੁਲੀਸ ਸੁਰੱਖਿਆ ਮਿਲੀ ਹੋਈ ਹੈ। 21 ਸਾਲਾ ਨੌਜਵਾਨ ਨੇ 9 ਨਵੰਬਰ ਨੂੰ 19 ਸਾਲਾ ਹਿੰਦੂ ਲੜਕੀ ਨਾਲ ਵਿਆਹ ਕਰਨ ਤੋਂ ਪਹਿਲਾਂ ਆਪਣਾ ਨਾਮ ਵੀ ਬਦਲਿਆ।
ਯਮੁਨਾਨਗਰ ਦੇ ਐੱਸਪੀ ਕਮਲਦੀਪ ਗੋਇਲ ਨੇ ਕਿਹਾ ਕਿ ਵਿਆਹ ਪੂਰੀਆਂ ਹਿੰਦੂ ਰਹੁ-ਰੀਤਾਂ ਨਾਲ ਹੋਇਆ। ਲੜਕੀ ਦੇ ਪਰਿਵਾਰ ਤੋਂ ਜਾਨ ਨੂੰ ਖ਼ਤਰਾ ਭਾਂਪਦਿਆਂ ਜੋੜੇ ਨੇ ਹਾਈ ਕੋਰਟ ਤਕ ਰਸਾਈ ਕੀਤੀ ਤਾਂ ਪੁਲੀਸ ਸੁਰੱਖਿਆ ਮਿਲ ਗਈ। ਇਸ ਦੌਰਾਨ ਪੁਲੀਸ ਨੇ ਲੜਕੀ ਦੇ ਪਰਿਵਾਰ ਨੂੰ ਵੀ ਸਮਝਾਇਆ ਬੁਝਾਇਆ।
-ਪੀਟੀਆਈ